ਬੱਕਰੀ ਨੇ ਦਿੱਤਾ ਬੁੱਢੇ ਇਨਸਾਨ ਵਰਗੀ ਸ਼ਕਲ ਦੇ ਬੱਚੇ ਨੂੰ ਜਨਮ, ਲੋਕਾਂ ਨੇ ਕੀਤੀ ਪੂਜਾ
Friday, Apr 09, 2021 - 03:54 AM (IST)
ਗੁਜਰਾਤ - ਇਹ ਹੈਰਾਨ ਕਰ ਦੇਣ ਵਾਲੀ ਘਟਨਾ ਗੁਜਰਾਤ ਦੇ ਸੋਨਗੜ ਜ਼ਿਲ੍ਹੇ ਦੇ ਸੇਲਟੀਪਾਡਾ ਪਿੰਡ ਦੀ ਹੈ। ਇੱਥੇ ਇੱਕ ਪਾਲਤੂ ਬੱਕਰੀ ਨੇ ਬੁੱਢੇ ਇਨਸਾਨ ਵਾਂਗ ਵਿੱਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਬੱਚੇ ਦੇ ਚਾਰ ਪੈਰ ਅਤੇ ਕੰਨ ਤੋਂ ਇਲਾਵਾ ਬਾਕੀ ਪੂਰਾ ਸਰੀਰ ਇਨਸਾਨਾਂ ਵਰਗਾ ਸੀ। ਇੰਨਾ ਹੀ ਨਹੀਂ, ਆਵਾਜ਼ ਵੀ ਇਨਸਾਨੀ ਬੱਚਿਆਂ ਦੇ ਰੋਣ ਵਰਗੀ ਸੀ। ਹਾਲਾਂਕਿ, ਬੱਚੇ ਨੇ ਜਨਮ ਦੇ ਅੱਧੇ ਘੰਟੇ ਬਾਅਦ ਹੀ ਦਮ ਤੋੜ ਦਿੱਤਾ।
ਸੇਲਟੀਪਾਡਾ ਦੇ ਪਸ਼ੂ ਪਾਲਕ ਅਜੀਤਭਾਈ ਵਸਾਵਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦੀ ਬੱਕਰੀ ਨੇ ਇਨਸਾਨੀ ਸਰੀਰ ਵਰਗੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਇਸ ਨੂੰ ਵੇਖਕੇ ਹੈਰਾਨ ਰਹਿ ਗਏ। ਪੂਰਾ ਚਿਹਰਾ ਬੁੱਢੇ ਵਿਅਕਤੀ ਵਰਗਾ ਸੀ ਅਤੇ ਬੱਚੇ ਦੀ ਪੂੰਛ ਵੀ ਨਹੀਂ ਸੀ। ਖ਼ਬਰ ਫੈਲਦੇ ਹੀ ਪਿੰਡ ਦੇ ਲੋਕ ਇਸ ਨੂੰ ਦੇਖਣ ਇਕੱਠਾ ਹੋ ਗਏ ਸਨ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਹੋਈਆਂ ਇੰਨੀਆਂ ਮੌਤਾਂ ਕਿ ਸੰਸਕਾਰ ਲਈ ਕਰਨੀ ਪੈ ਰਹੀ ਹੈ 3-4 ਘੰਟੇ ਉਡੀਕ
ਅਜੀਤਭਾਈ ਨੇ ਦੱਸਿਆ ਕਿ ਜਨਮ ਤੋਂ ਬਾਅਦ ਅਸੀਂ ਬੱਚੇ ਨੂੰ ਵੇਖ ਹੀ ਰਹੇ ਸਨ ਕਿ ਉਦੋਂ ਉਸ ਨੇ ਇਨਸਾਨੀ ਬੱਚੇ ਦੀ ਤਰ੍ਹਾਂ ਰੋਣਾ ਵੀ ਸ਼ੁਰੂ ਕਰ ਦਿੱਤਾ। ਪਿੰਡ ਵਾਲਿਆਂ ਨੇ ਤਾਂ ਇਹ ਮੰਨ ਲਿਆ ਸੀ ਕਿ ਕਿਸੇ ਦੇ ਪੂਰਵਜ਼ ਨੇ ਜਨਮ ਲਿਆ ਹੈ ਪਰ ਬੱਚਾ ਜ਼ਿਆਦਾ ਦੇਰ ਜ਼ਿਉੰਦਾ ਨਹੀਂ ਰਹਿ ਸਕਿਆ। ਇਸ ਦੇ ਬਾਅਦ ਪਿੰਡ ਵਾਲਿਆਂ ਨੇ ਪੂਜਾ ਕੀਤੀ ਅਤੇ ਬਾਅਦ ਵਿੱਚ ਹਿੰਦੂ ਰੀਤੀ-ਰਿਵਾਜਾਂ ਦੇ ਅਨੁਸਾਰ ਦਫਨਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।