ਟਰੈਫਿਕ ਨਿਯਮ ਸਝਾਉਣ ਲਈ ਸੜਕਾਂ ''ਤੇ ਉਤਰਿਆ ਸੈਂਟਾ, ਲੋਕਾਂ ਨੂੰ ਵੰਡ ਰਿਹੈ ਚਾਕਲੇਟ

12/24/2019 6:02:08 PM

ਪਣਜੀ— ਕ੍ਰਿਸਮਿਸ ਮੌਕੇ ਗੋਆ ਦੀ ਟਰੈਫਿਕ ਪੁਲਸ ਨੇ ਮੰਗਲਵਾਰ ਨੂੰ ਨਗਰ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਿੱਖਿਅਤ ਕਰਨ ਦਾ ਅਨੋਖਾ ਤਰੀਕਾ ਅਪਣਾਇਆ। ਸੈਂਟਾ ਕਲਾਊਜ ਬਣ ਕੇ ਆਵਾਜਾਈ ਪੁਲਸ ਦੇ ਸਿਪਾਹੀਆਂ ਨੇ ਲੋਕਾਂ ਨੂੰ ਚਾਕਲੇਟ ਵੰਡੇ ਅਤੇ ਕਾਰ ਚਾਲਕਾਂ ਤੇ ਦੋਪਹੀਆ ਚਾਲਕਾਂ ਨੂੰ ਸਿੱਖਿਅਤ ਕੀਤਾ ਅਤੇ ਉਨ੍ਹਾਂ ਨੂੰ ਆਵਾਜਾਈ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦਿੱਤੀ। ਪਣਜੀ ਆਵਾਜਾਈ ਪੁਲਸ ਦੇ ਨਿਰੀਖਕ ਬ੍ਰੈਂਡਨ ਡੀਸੂਜਾ ਨੇ ਕਿਹਾ,''ਅਸੀਂ ਉਲੰਘਣ ਕਰਨ ਵਾਲਿਆਂ ਨੂੰ ਫੜਿਆ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਉਨ੍ਹਾਂ ਨੂੰ ਸਿੱਖਿਅਤ ਕੀਤਾ। ਅਸੀਂ ਇਸ ਮੌਕੇ ਵਿਸ਼ੇਸ਼ ਤਰੀਕੇ ਨਾਲ ਸੰਦੇਸ਼ ਫੈਲਾਇਆ।''

PunjabKesariਉਨ੍ਹਾਂ ਨੇ ਕਿਹਾ ਕਿ ਕਈ ਦੋਪਹੀਆ ਚਾਲਕ ਬਿਨਾਂ ਆਈ.ਐੱਸ.ਆਈ. ਮਾਰਕਾ ਵਾਲੇ ਹੈੱਲਮੇਟ ਪਾਏ ਹੋਏ ਦੇਖੇ ਗਏ ਜਾਂ ਉਨ੍ਹਾਂ ਨੇ ਸਟ੍ਰੈਪ ਸਹੀ ਤਰੀਕੇ ਨਾਲ ਨਹੀਂ ਲਗਾਏ ਹੋਏ ਹਨ, ਉੱਥੇ ਹੀ ਕਾਰ ਚਾਲਕ ਬਿਨਾਂ ਸੀਟ ਬੈਲਟ ਲਗਾਏ ਵਾਹਨ ਚਲਾਉਂਦੇ ਦੇਖੇ ਗਏ। ਵਾਹਨ ਚਾਲਕ ਸਾਂਦਰਾ ਅਲਵਾਰੇਸ ਨੇ ਕਿਹਾ,''ਇਸ ਅਨੋਖੇ ਤਰੀਕੇ ਨਾਲ ਵਾਹਨ ਚਾਲਕਾਂ ਨੂੰ ਸਿੱਖਿਅਤ ਕਰਨ ਲਈ ਅਸੀਂ ਆਵਾਜਾਈ ਪੁਲਸ ਨੂੰ ਧੰਨਵਾਦ ਦਿੰਦੇ ਹਾਂ। ਇਹ ਸੰਦੇਸ਼ ਪ੍ਰਸਾਰਿਤ ਕਰਨ ਦਾ ਸਹੀ ਤਰੀਕਾ ਹੈ।'' ਇਸ ਵਿਚ ਗੋਆ ਦੇਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੈਲਾਨੀਆਂ ਦੀ ਭਾਰੀ ਭੀੜ ਦੀ ਸੰਭਾਵਨਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ,''25 ਦਸੰਬਰ ਤੋਂ 31 ਦਸੰਬਰ ਦਰਮਿਆਨ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਭੀੜ ਵਾਲੇ ਇਲਾਕਿਆਂ 'ਚ ਸੀ.ਸੀ.ਟੀ.ਵੀ. ਕੈਮਰੇ ਨਾਲ ਨਿਗਰਾਨੀ ਕੀਤੀ ਜਾਵੇਗੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੜਕਾਂ 'ਤੇ ਪੁਲਸ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇਗੀ।''


DIsha

Content Editor

Related News