ਪੁਲਸ ਦਾ ਦਾਅਵਾ, ਬੇਟੇ ਨੂੰ ਲੋਰੀ ਸੁਣਾ ਕੇ ਸੁਆਇਆ, ਫਿਰ ਕੀਤਾ ਕਤਲ! ਮਹਿਲਾ CEO ਨੇ ਸੀਨ ਰੀਕ੍ਰਿਏਸ਼ਨ ਤੋਂ ਕੀਤੀ ਨਾਂਹ

Saturday, Jan 13, 2024 - 12:56 PM (IST)

ਪੁਲਸ ਦਾ ਦਾਅਵਾ, ਬੇਟੇ ਨੂੰ ਲੋਰੀ ਸੁਣਾ ਕੇ ਸੁਆਇਆ, ਫਿਰ ਕੀਤਾ ਕਤਲ! ਮਹਿਲਾ CEO ਨੇ ਸੀਨ ਰੀਕ੍ਰਿਏਸ਼ਨ ਤੋਂ ਕੀਤੀ ਨਾਂਹ

ਪਣਜੀ, (ਇੰਟ.)- ਬੈਂਗਲੁਰੂ ਦੀ ਮਹਿਲਾ ਸੀ. ਈ. ਓ. ਸੂਚਨਾ ਸੇਠ ਨੇ ਗੋਆ ਦੇ ਇਕ ਹੋਟਲ ਵਿਚ 4 ਸਾਲ ਦੇ ਬੇਟੇ ਦੇ ਕਤਲ ਦਾ ਸੀਨ ਰੀਕ੍ਰਿਏਟ ਕਰਨ ਤੋਂ ਮਨਾ ਕਰ ਦਿੱਤਾ। ਸ਼ੁੱਕਰਵਾਰ ਨੂੰ ਗੋਆ ਪੁਲਸ ਸੂਚਨਾ ਨੂੰ ਉਸ ਹੋਟਲ ਲੈ ਗਈ ਜਿੱਥੇ ਉਹ ਆਪਣੇ ਬੇਟੇ ਨਾਲ ਰੁਕੀ ਹੋਈ ਸੀ।

ਇਸ ਦੌਰਾਨ ਸੂਚਨਾ ਲਗਾਤਾਰ ਸੀਨ ਰੀਕ੍ਰਿਏਟ ਕਰਨ ਤੋਂ ਮਨਾ ਕਰਦੀ ਰਹੀ। ਉਸ ਨੇ ਪੁਲਸ ਦੀ ਜਾਂਚ ਵਿਚ ਕੋਈ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਉਸ ਨੂੰ ਮੈਡੀਕਲ ਚੈੱਕਅਪ ਲਈ ਕੈਂਡੋਲੀਮ ਹੈਲਥ ਸੈਂਟਰ ਲਿਜਾਇਆ ਗਿਆ। ਗੋਆ ਪੁਲਸ ਸੂਚਨਾ ਨੂੰ ਸੀਨ ਰੀਕ੍ਰਿਏਸ਼ਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਗੋਆ ਪੁਲਸ ਨੇ ਵੀਰਵਾਰ (11 ਜਨਵਰੀ) ਨੂੰ ਕਿਹਾ ਸੀ ਕਿ ਸੂਚਨਾ ਨੇ ਕਤਲ ਤੋਂ ਪਹਿਲਾਂ ਆਪਣੇ ਬੇਟੇ ਲਈ ਲੋਰੀ ਗਾਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੂਚਨਾ ਨੇ ਆਪਣੇ ਬੇਟੇ ਨੂੰ ਸੌਣ ਤੋਂ ਬਾਅਦ ਕਤਲ ਕੀਤਾ ਹੋਵੇਗਾ। ਸੂਚਨਾ ਲਗਾਤਾਰ ਇਕ ਡਾਕਟਰ ਨਾਲ ਸੰਪਰਕ ਵਿਚ ਸੀ। ਪੁਲਸ ਉਸ ਦੀ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਕਿਸ ਨੂੰ ਕਾਲ ਕੀਤੀ ਸੀ।


author

Rakesh

Content Editor

Related News