ਗੋਆ ''ਚ ਵਿਆਹਾਂ ''ਤੇ ਲੱਗਿਆ ਕੋਰੋਨਾ ਦਾ ''ਗ੍ਰਹਿਣ'', ਕਈਆਂ ਦੇ ਕੰਮ ਹੋਏ ਠੱਪ

05/27/2020 12:17:07 PM

ਪਣਜੀ (ਭਾਸ਼ਾ)— ਕੋਰੋਨਾ ਵਾਇਰਸ ਦੀ ਆਫਤ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਨੇ ਗੋਆ 'ਚ ਲੋਕਾਂ ਨੂੰ ਆਪਣੇ ਵਿਆਹ ਟਾਲਣ 'ਤੇ ਮਜਬੂਰ ਕਰ ਦਿੱਤਾ ਹੈ। ਵਿਆਹ-ਸ਼ਾਦੀਆਂ ਟਲਣ ਕਾਰਨ ਸੂਬੇ 'ਚ ਫੋਟੋਗ੍ਰਾਫੀ, ਰਸੋਈਏ ਅਤੇ ਵਿਆਹ ਹਾਲ (ਮੈਰਿਜ ਪੈਲਸਾਂ) ਦੇ ਮਾਲਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਸੂਬੇ ਵਿਚ ਈਸਾਈ ਵਿਆਹਾਂ ਲਈ ਅਪ੍ਰੈਲ ਅਤੇ ਮਈ ਮਹੀਨਾ ਸਭ ਤੋਂ ਜ਼ਿਆਦਾ ਰੁੱਝਿਆ ਸਮਾਂ ਹੁੰਦਾ ਹੈ ਪਰ ਇਸ ਸਾਲ ਇਹ ਦੋਵੇਂ ਮਹੀਨੇ ਫਿੱਕੇ ਲੰਘੇ ਹਨ।

ਗੋਆ ਦੀ ਆਬਾਦੀ ਦਾ ਕਰੀਬ 30 ਫੀਸਦੀ ਈਸਾਈ ਧਰਮ ਦੇ ਲੋਕ ਆਮ ਤੌਰ 'ਤੇ ਇਨ੍ਹਾਂ ਦੋ ਮਹੀਨਿਆਂ ਵਿਚ ਚਰਚ 'ਚ ਵਿਆਹ ਕਰਦੇ ਹਨ, ਜਿਸ ਤੋਂ ਬਾਅਦ ਵਿਆਹ ਦੇ ਹਾਲ ਅਤੇ ਹੋਰ ਥਾਵਾਂ 'ਤੇ ਪਾਰਟੀਆਂ ਦਾ ਆਯੋਜਨ ਕਰਦੇ ਹਨ। ਇਸ ਵਾਰ ਅਜਿਹੇ ਕੋਈ ਵੀ ਸਮਾਰੋਹ ਨਹੀਂ ਹੋ ਰਹੇ ਹਨ, ਜਿਸ ਤੋਂ ਸੂਬੇ 'ਚ ਵਿਆਹ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਦੱਖਣੀ ਗੋਆ ਜ਼ਿਲੇ ਦੇ ਇਕ ਵਿਆਹ ਦੇ ਫੋਟੋਗ੍ਰਾਫਰ ਐਂਜਲੋ ਰੀਬੇਲੋ ਨੇ ਕਿਹਾ ਕਿ ਈਸਟਰ ਤੋਂ ਬਾਅਦ ਸੂਬੇ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਅਤੇ ਮਈ ਦੇ ਅਖੀਰ ਤੱਕ ਚੱਲਦਾ ਹੈ। ਇਸ ਸਾਲ ਵੀ ਰੀਬੇਲੋ ਕੋਲ ਅਪ੍ਰੈਲ ਅਤੇ ਮਈ ਮਹੀਨੇ ਲਈ ਬੁਕਿੰਗ ਪੱਕੀ ਸੀ ਪਰ ਤਾਲਾਬੰਦੀ ਤੋਂ ਬਾਅਦ ਸਾਰੇ ਸਮਾਰੋਹ ਰੱਦ ਕਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਲਈ ਗਈਆਂ ਰਕਮਾਂ ਨੂੰ ਵਾਪਸ ਕਰ ਦਿੱਤਾ ਹੈ, ਕਿਉਂਕਿ ਲੋਕਾਂ ਨੇ ਵਿਆਹ ਸਮਾਰੋਹਾਂ ਨੂੰ ਟਾਲ ਦਿੱਤਾ ਹੈ। ਤਾਲਾਬੰਦੀ ਕਾਰਨ ਸੂਬੇ 'ਚ ਵਿਆਹ ਹਾਲ ਦੇ ਮਾਲਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਮਡਗਾਂਵ ਸ਼ਹਿਰ ਦੇ ਨੇੜੇ ਦੱਖਣੀ ਗੋਆ ਦੇ ਸਭ ਤੋਂ ਮਸ਼ਹੂਰ ਵਿਆਹ ਵਾਲੀ ਥਾਂ 'ਜੋਮਿੱਤਰਾ ਵੁੱਡਸ' ਦਾ ਪ੍ਰਬੰਧਨ ਦੇਣ ਵਾਲੀ ਆਜ਼ਮੀ ਡਿਆਸ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦੇ ਇੱਥੇ ਹੋਣ ਵਾਲੇ ਘੱਟ ਤੋਂ ਘੱਟ 25 ਵਿਆਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਆਹ ਹੁਣ ਬਾਅਦ ਵਿਚ ਹੋਣਗੇ ਪਰ ਸਾਨੂੰ ਆਪਣੇ ਕਾਮਿਆਂ ਨੂੰ ਤਨਖਾਹ ਦੇਣੀ ਪਵੇਗੀ। ਇਹ ਪੂਰੀ ਤਰ੍ਹਾਂ ਇਕ ਵੱਡਾ ਨੁਕਸਾਨ ਹੈ।


manju bala

Content Editor

Related News