ਗੋਆ ''ਚ ਮਾਸਕ ਨਾ ਪਹਿਨਣ ''ਤੇ ਹੋਵੇਗੀ ਸਖਤਾਈ, ਸੂਬਾ ਸਰਕਾਰ ਨੇ ਦਿੱਤਾ ਆਦੇਸ਼

05/01/2020 2:21:38 PM

ਪਣਜੀ-ਕੋਰੋਨਾ ਨਾਲ ਨਜਿੱਠ ਰਹੀ ਗੋਆ ਸਰਕਾਰ ਨੇ ਇਕ ਵੱਡਾ ਫੈਸਲਾ ਕੀਤਾ ਹੈ। ਹੁਣ ਸੂਬੇ 'ਚ ਮਾਸਕ ਨਾ ਪਹਿਨਣ ਵਾਲੇ ਲੋਕਾਂ ਨੂੰ ਪੈਟਰੋਲ ਪੰਪ 'ਤੇ ਫਿਊਲ ਜਾਂ ਉੱਚਿਤ ਮੁੱਲ ਦੀਆਂ ਦੁਕਾਨਾਂ 'ਤੇ ਰਾਸ਼ਨ ਨਹੀਂ ਦਿੱਤਾ ਜਾਵੇਗਾ। ਵੀਰਵਾਰ ਨੂੰ ਮੁੱਖ ਸਕੱਤਰ ਪਰਿਮਲ ਰਾਏ ਦੀ ਪ੍ਰਧਾਨਗੀ 'ਚ ਸੂਬਾ ਕਾਰਜਕਾਰੀ ਕਮੇਟੀ (ਐੱਸ.ਈ.ਸੀ) ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।

ਐੱਸ.ਈ.ਸੀ. ਨੇ ਫੈਸਲਾ ਕੀਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਮਾਸਕ ਜਾਂ ਫੇਸ ਕਵਰ ਦੀ ਵਰਤੋਂ ਨੂੰ ਸਖਤਾਈ ਨਾਲ ਲਾਗੂ ਕਰਨ ਦੀ ਜਰੂਰਤ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮਾਸਕ ਨਾ ਪਹਿਨਣ ਵਾਲੇ ਨੂੰ ਕੋਈ ਪੈਟਰੋਲ ਪੰਪ ਕਿਸੇ ਵਾਹਨ 'ਚ ਈਂਧਨ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਰਾਸ਼ਨ ਜਾਂ ਹੋਰ ਕਰਿਆਨੇ ਸਮਾਨ ਉੱਚਿਤ ਮੁੱਲ ਦੀ ਦੁਕਾਨਾਂ ਤੋਂ ਦਿੱਤਾ ਜਾਵੇਗਾ।

ਇਸੇ ਦੌਰਾਨ ਗੋਆ ਨੂੰ ਗ੍ਰੀਨ ਜ਼ੋਨ ਐਲਾਨ ਕੀਤਾ ਗਿਆ ਹੈ।ਮੁੱਖ ਮੰਤਰੀ ਡਾਕਟਰ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਸਾਡੇ ਕੋਰੋਨਾ ਯੋਧਿਆਂ ਅਤੇ ਗੋਆ ਦੇ ਲੋਕਾਂ ਦੇ ਸਮਰਥਨ ਦੇ ਯਤਨਾਂ ਨਾਲ ਸਾਡੇ ਸੂਬੇ ਨੂੰ ਹੁਣ ਭਾਰਤ ਸਰਕਾਰ ਦੁਆਰਾ ਗ੍ਰੀਨ ਜ਼ੋਨ ਦੇ ਰੂਪ 'ਚ ਵੰਡਿਆ ਗਿਆ ਹੈ। ਗੋਆ 'ਚ ਕੋਰੋਨਾ ਦੇ 7 ਮਾਮਲੇ ਸਾਹਮਣੇ ਆਏ ਸੀ, ਜੋ ਹੁਣ ਤੱਕ ਸਾਰੇ ਠੀਕ ਹੋ ਚੁੱਕੇ ਹਨ। ਹੁਣ ਇੱਥੇ ਕੋਈ ਐਕਟਿਵ ਮਾਮਲਾ ਨਹੀਂ ਹੈ।

ਸਿਹਤ ਮੰਤਰਾਲੇ ਵਲੋਂ ਅੱਜ ਭਾਵ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 1993 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 35,043 ਪੀੜਤ ਮਾਮਲਿਆਂ ਗਿਣਤੀ ਹੋ ਚੁੱਕੀ ਹੈ, ਜਦਕਿ 73 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 1147 ਤੱਕ ਪਹੁੰਚ ਗਈ ਹੈ। ਹੁਣ ਤੱਕ 8888 ਲੋਕ ਠੀਕ ਹੋ ਚੁੱਕੇ ਹਨ।


Iqbalkaur

Content Editor

Related News