ਇਹ ਸੂਬਾਈ ਸਰਕਾਰ 3 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਵੇਚੇਗੀ ਸਸਤਾ ਪਿਆਜ਼
Saturday, Oct 31, 2020 - 05:40 PM (IST)
ਪਣਜੀ (ਭਾਸ਼ਾ)— ਗੋਆ ਸਰਕਾਰ ਸੂਬੇ 'ਚ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਇਕ ਵਿਸ਼ੇਸ਼ ਮੁਹਿੰਮ ਤਹਿਤ 32 ਰੁਪਏ ਕਿਲੋ ਦੀ ਦਰ ਨਾਲ ਪਿਆਜ਼ ਉਪਲੱਬਧ ਕਰਵਾਏਗੀ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਕੀਮਤਾਂ 'ਚ ਹੋਏ ਬੇਤਹਾਸ਼ਾ ਵਾਧੇ ਤੋਂ ਬਾਅਦ ਗੋਆ ਸੂਬਾਈ ਕੈਬਨਿਟ ਨੇ ਲੋਕਾਂ ਨੂੰ ਰਿਆਇਤੀ ਦਰ 'ਤੇ ਪਿਆਜ਼ ਮੁਹੱਈਆ ਕਰਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਕਦਮ, ਦੀਵਾਲੀ ਤੋਂ ਪਹਿਲਾਂ ਸਸਤੇ ਹੋ ਸਕਦੇ ਨੇ ਆਲੂ-ਪਿਆਜ਼
ਸੂਬੇ ਦੇ ਨਾਗਰਿਕ ਸਪਲਾਈ ਮਹਿਕਮੇ ਦੇ ਡਾਇਰੈਕਟਰ ਸਿੱਧੀਵਿਨਾਇਕ ਨਾਇਕ ਨੇ ਦੱਸਿਆ ਕਿ ਗੋਆ ਸਰਕਾਰ ਨੇ ਨਾਸਿਕ ਦੇ ਨੈਸ਼ਨਲ ਐਗਰੀਕਲਚਰ ਕੋ-ਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ (ਨਾਫੇਡ) ਤੋਂ 1,045 ਮੀਟ੍ਰਿਕ ਟਨ ਪਿਆਜ਼ ਖਰੀਦਣ ਦਾ ਆਦੇਸ਼ ਦਿੱਤਾ ਹੈ ਅਤੇ ਇਸ ਦੀ ਸਪਲਾਈ ਰਾਸ਼ਨ ਕਾਰਡ ਧਾਰਕਾਂ ਨੂੰ ਕੀਤੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਕੁੱਲ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 32 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ 3-3 ਕਿਲੋਗ੍ਰਾਮ ਪਿਆਜ਼ ਉਪਲੱਬਧ ਕਰਵਾਇਆ ਜਾਵੇਗਾ ਅਤੇ ਪੂਰੇ ਸੂਬੇ ਵਿਚ ਇਕ ਵਿਸ਼ੇਸ਼ ਮੁਹਿੰਮ ਤਹਿਤ ਉੱਚਿਤ ਕੀਮਤ ਦੀਆਂ ਦੁਕਾਨਾਂ 'ਤੇ ਪਿਆਜ਼ ਦੀ ਵਿਕਰੀ ਹੋਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ! 20 ਨਵੰਬਰ ਤੱਕ ਬਾਜ਼ਾਰ 'ਚ 15,000 ਟਨ ਪਿਆਜ਼ ਹੋਵੇਗਾ ਸਪਲਾਈ
ਦੱਸਣਯੋਗ ਹੈ ਕਿ ਇਸ ਸਮੇਂ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। 60 ਤੋਂ 70 ਰੁਪਏ ਕਿਲੋ ਦਰਮਿਆਨ ਪਿਆਜ਼ ਮੰਡੀਆਂ ਵਿਚ ਵਿਕ ਰਹੇ ਹਨ। ਕੀਮਤਾਂ 'ਤੇ ਲਗਾਮ ਲਾਉਣ ਲਈ ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਸਪਲਾਈ ਵਧਾਉਣ ਲਈ ਦਰਾਮਦ ਸ਼ੁਰੂ ਕਰ ਦਿੱਤੀ ਹੈ। ਆਸ ਹੈ ਕਿ ਦੀਵਾਲੀ ਤੋਂ ਪਹਿਲਾਂ ਬਾਜ਼ਾਰ 'ਚ ਛੇਤੀ ਹੀ ਪਿਆਜ਼ ਦੀਆਂ ਕੀਮਤਾਂ 'ਚੇ ਠੱਲ੍ਹ ਪੈ ਸਕਦੀ ਹੈ।