ਦਿਲ ਦਾ ਦੌਰਾ ਪੈਣ ਨਾਲ ਗੋਆ ਦੇ ਡੀ. ਜੀ. ਪੀ. ਦਾ ਦਿਹਾਂਤ

Saturday, Nov 16, 2019 - 10:16 AM (IST)

ਦਿਲ ਦਾ ਦੌਰਾ ਪੈਣ ਨਾਲ ਗੋਆ ਦੇ ਡੀ. ਜੀ. ਪੀ. ਦਾ ਦਿਹਾਂਤ

ਪਣਜੀ (ਭਾਸ਼ਾ)— ਗੋਆ ਦੇ ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.) ਪ੍ਰਣਬ ਨੰਦਾ ਦਾ ਬੀਤੀ ਰਾਤ ਨਵੀਂ ਦਿੱਲੀ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡੀ. ਜੀ. ਪੀ. ਜਸਪਾਲ ਸਿੰਘ ਨੇ ਨੰਦਾ ਦੀ ਮੌਤ ਦੀ ਪੁਸ਼ਟੀ ਕੀਤੀ। ਉਹ ਸ਼ੁੱਕਰਵਾਰ ਨੂੰ ਗੋਆ ਵਿਚ ਅਧਿਕਾਰਤ ਸਮਾਰੋਹ 'ਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਦੌਰੇ 'ਤੇ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲੀ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਹ ਹੈਰਾਨ ਕਰਨ ਵਾਲਾ ਸੀ।
ਨੰਦਾ 1988 ਬੈਂਚ ਦੇ ਆਈ. ਪੀ. ਐੱਸ. ਅਧਿਕਾਰੀ ਸਨ, ਜਿਨ੍ਹਾਂ ਨੇ ਗ੍ਰਹਿ ਮੰਤਰਾਲੇ ਵਲੋਂ ਇਸ ਸਾਲ 25 ਫਰਵਰੀ ਨੂੰ ਗੋਆ ਟਰਾਂਸਫਰ ਕਰ ਦਿੱਤਾ ਗਿਆ ਸੀ। ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਨਰਿੰਦਰ ਸਵਾਈਕਰ ਨੇ ਟਵੀਟ ਕੀਤਾ, ''ਗੋਆ ਦੇ ਡੀ. ਜੀ. ਪੀ. ਪ੍ਰਣਬ ਨੰਦਾ ਦੇ ਦਿਹਾਂਤ ਦੀ ਖ਼ਬਰ ਤੋਂ ਦੁਖੀ ਹਾਂ।


author

Tanu

Content Editor

Related News