ਉੱਤਰ ਪ੍ਰਦੇਸ਼ ਸਰਕਾਰ ਸਹਿਮਤੀ ਦੇਵੇ ਤਾਂ ਬਰੌਲੀਆ ਪਿੰਡ ਦਾ ਵਿਕਾਸ ਕਰਾਂਗੇ: CM ਸਾਵੰਤ

6/22/2019 4:17:12 PM

ਅਮੇਠੀ—ਕੇਂਦਰੀ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸਮ੍ਰਿਤੀ ਈਰਾਨੀ ਅੱਜ ਪਹਿਲੀ ਵਾਰ ਅਮੇਠੀ ਪਹੁੰਚੀ। ਉਨ੍ਹਾਂ ਨਾਲ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੌਜੂਦ ਹਨ। ਦੋਵਾਂ ਨੇ ਬਰੌਲੀਆਂ ਪਿੰਡ ਦੇ ਸਾਬਕਾ ਪ੍ਰਧਾਨ ਅਤੇ ਮਰਹੂਮ ਭਾਜਪਾ ਨੇਤਾ ਸੁਰੇਂਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਸੁਰਿੰਦਰ ਸਿੰਘ ਦੀ ਹੱਤਿਆ ਬਹੁਤ ਹੀ ਦੁੱਖ ਵਾਲੀ ਘਟਨਾ ਹੈ। ਉਹ ਪਾਰਟੀ ਦੇ ਜੁਝਾਰੂ ਵਰਕਰ ਸੀ ਅਤੇ ਭਾਜਪਾ ਪਾਰਟੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਖੜ੍ਹੀ ਹੈ। 

PunjabKesari

ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਮੈਂ ਜਦੋਂ 2014 'ਚ ਅਮੇਠੀ 'ਚ ਕੰਮ ਕਰਨ ਆਇਆ ਸੀ ਤਾਂ ਮੈਂ ਸੁਰਿੰਦਰ ਸਿੰਘ ਨਾਲ 20-22 ਦਿਨਾਂ ਤੱਕ ਕੰਮ ਕੀਤਾ ਸੀ। ਮੈਂ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਸੰਸਦ ਮੈਂਬਰ ਦੇ ਰੂਪ 'ਚ ਗੋਆ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਬਲੌਰੀਆ ਪਿੰਡ ਨੂੰ ਗੋਦ ਲਿਆ ਸੀ। ਉਨ੍ਹਾਂ ਨੇ ਬਰੌਲੀਆ ਦੇ ਵਿਕਾਸ ਦਾ ਵਾਅਦਾ ਕੀਤਾ। ਸਾਵੰਤ ਨੇ ਕਿਹਾ, ''ਜੇਕਰ ਉੱਤਰ ਪ੍ਰਦੇਸ਼ ਸਰਕਾਰ ਚਾਹੇਗੀ ਤਾਂ ਅਸੀਂ ਪਾਰੀਕਰ ਦੀ ਯਾਦ 'ਚ ਇਸ ਪਿੰਡ ਦੀ ਸਿੱਖਿਆ, ਸਿਹਤ ਵਿਵਸਥਾ, ਸੜਕ ਬਿਜਲੀ, ਪਾਣੀ, ਜੋ ਹੋਰ ਸਮੱਸਿਆਵਾਂ ਹੋਣਗੀਆਂ ਉਸ ਨੂੰ ਠੀਕ ਕਰਾਂਗੇ।''

ਜ਼ਿਕਰਯੋਗ ਹੈ ਕਿ ਬਰੌਲੀਆ ਪਿੰਡ ਦੇ ਸਾਬਕਾ ਸਰਪੰਚ ਅਤੇ ਅਮੇਠੀ 'ਚ ਕੇਂਦਰੀ ਗ੍ਰਹਿ ਮੰਤਰੀ ਸਮ੍ਰਿਤੀ ਈਰਾਨੀ ਦੇ ਬੇਹੱਦ ਨਜ਼ਦੀਕੀ ਰਹੇ ਸੁਰਿੰਦਰ ਸਿੰਘ ਦੀ 25 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


Iqbalkaur

Edited By Iqbalkaur