ਗਣੇਸ਼ ਉਤਸਵ ਤੋਂ ਪਹਿਲਾਂ ਗੋਆ ’ਚ ਹਾਈ ਅਲਰਟ
Thursday, Aug 29, 2019 - 05:50 PM (IST)

ਪਣਜੀ—ਗੋਆ ਪੁਲਸ ਨੇ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਗਣੇਸ਼ ਉਤਸਵ ਨੂੰ ਧਿਆਨ ’ਚ ਰੱਖਦਿਆਂ ਹਾਈ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਹਨ। 10 ਦਿਨਾ ਗਣੇਸ਼ ਉਤਸਵ 2 ਸਤੰਬਰ ਨੂੰ ਗਣੇਸ਼ ਚਤੁਰਥੀ ਨਾਲ ਸ਼ੁਰੂ ਹੋਵੇਗਾ। ਗੋਆ ਦੇ ਉਪ ਪੁਲਸ ਮੁਖੀ ਪਰਮਾਦਿੱਤਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਥੇ ਵੱਡੀ ਗਿਣਤੀ ’ਚ ਸੈਲਾਨੀ ਆਉਂਦੇ ਹਨ। ਇਸ ਲਈ ਅੱਤਵਾਦੀ ਖਤਰੇ ਦੇ ਡਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।