ਗੋਆ CM ਸਾਵੰਤ ਨੇ ਡਿਪਟੀ ਸੀ. ਐੱਮ. ਨੂੰ ਅਹੁਦੇ ਤੋਂ ਹਟਾਇਆ

Wednesday, Mar 27, 2019 - 02:23 PM (IST)

ਗੋਆ CM ਸਾਵੰਤ ਨੇ ਡਿਪਟੀ ਸੀ. ਐੱਮ. ਨੂੰ ਅਹੁਦੇ ਤੋਂ ਹਟਾਇਆ

ਪਣਜੀ- ਗੋਆ 'ਚ ਅਚਾਨਕ ਸਿਆਸੀ ਹੜਕੰਪ ਮੱਚ ਗਿਆ ਹੈ। ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐੱਮ.ਜੀ.ਪੀ) ਦੇ ਦੋ ਵਿਧਾਇਕਾਂ ਨੇ ਆਪਣੀ ਪਾਰਟੀ ਤੋਂ ਵੱਖ ਹੋ ਕੇ ਸੱਤਾਧਾਰੀ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਪ ਮੁੱਖ ਮੰਤਰੀ ਸੁਦੀਨ ਧਵਲੀਕਰ ਨੂੰ ਕੈਬਨਿਟ 'ਚੋਂ ਹਟਾ ਦਿੱਤਾ। ਸੁਦੀਨ ਧਵਲੀਕਰ ਐੱਮ. ਜੀ. ਪੀ. ਦੇ ਸਿਰਫ ਇੱਕ ਵਿਧਾਇਕ ਸੀ, ਜੋ ਪਾਰਟੀ ਤੋਂ ਵੱਖ ਨਹੀਂ ਹੋਏ ਸੀ।

ਸੀ. ਐੱਮ. ਸਾਵੰਤ ਨੇ ਗੋਆ ਦੇ ਰਾਜਪਾਲ ਮ੍ਰਿਦੁੱਲਾ ਸਿਨਹਾਂ ਨੂੰ ਪੱਤਰ ਰਾਹੀ ਧਵਲੀਕਰ ਨੂੰ ਹਟਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਸੁਦੀਨ ਧਵਲੀਕਰ ਨੂੰ ਕੈਬਨਿਟ 'ਚੋਂ ਹਟਾ ਦਿੱਤਾ ਹੈ। ਜਲਦੀ ਹੀ ਖਾਲੀ ਸੀਟ ਨੂੰ ਭਰਨ ਦਾ ਫੈਸਲਾ ਲਿਆ ਜਾਵੇਗਾ। ਧਲਵੀਕਰ ਨੂੰ ਆਵਾਜਾਈ ਅਤੇ ਜਨਕਤ ਭਲਾਈ ਵਿਭਾਗ ਸੌਂਪੇ ਗਏ ਸੀ, ਜਿਨ੍ਹਾਂ ਦਾ ਕੰਮ ਹੁਣ ਸਾਵੰਤ ਖੁਦ ਸੰਭਾਲਣਗੇ।

PunjabKesari

ਰਾਜਪਾਲ ਮ੍ਰਿਦੁੱਲਾ ਸਿਨਹਾਂ ਦਿੱਲੀ ਦਾ ਆਪਣਾ ਦੌਰਾ ਸਮੇਂ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤਾ ਅਤੇ ਉਹ ਧਵਲੀਕਰ ਦੇ ਸਥਾਨ 'ਤੇ ਨਵੇਂ ਮੰਤਰੀ ਨੂੰ ਸਹੁੰ ਚੁਕਾਉਣ ਲਈ ਬੁੱਧਵਾਰ ਸ਼ਾਮ ਨੂੰ ਗੋਆ ਪਹੁੰਚੇਗੀ।


author

Iqbalkaur

Content Editor

Related News