Gmail ਤੇ Youtube ਸਮੇਤ ਪੂਰੀ ਦੁਨੀਆ ’ਚ ਠੱਪ ਹੋਈਆਂ ਗੂਗਲ ਦੀਆਂ ਸੇਵਾਵਾਂ, ਯੂਜ਼ਰਸ ਪਰੇਸ਼ਾਨ

08/20/2020 1:17:44 PM

ਗੈਜੇਟ ਡੈਸਕ– ਗੂਗਲ ਦੇ ਜੀ-ਮੇਲ ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਈ-ਮੇਲ ਨਹੀਂ ਭੇਜ ਪਾ ਰਹੇ ਹਨ। ਕਈ ਯੂਜ਼ਰਸ ਨੇ ਅਟੈਚਮੈਂਟ ਫੇਲ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ। ਜੀ-ਮੇਲ ਤੋਂ ਇਲਾਵਾ ਗੂਗਲ ਡ੍ਰਾਈਵ ’ਚ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ। ਇਸ ਪਰੇਸ਼ਾਨੀ ਬਾਰੇ ਗੂਗਲ ਨੂੰ ਵੀ ਜਾਣਕਾਰੀ ਮਿਲ ਗਈ ਹੈ ਅਤੇ ਗੂਗਲ ਨੇ ਕਿਹਾ ਹੈ ਕਿ ਉਹ ਛੇਤੀ ਤੋਂ ਛੇਤੀ ਇਸ ਸਮੱਸਿਆ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਉਥੇ ਹੀ ਡਾਊਨਡਿਟੈਕਟਰ ਮੁਤਾਬਕ, ਯੂਟਿਊ ਦੇ ਸਰਵਰ ’ਚ ਵੀ ਸਮੱਸਿਆ ਹੈ ਜਿਸ ਕਾਰਨ ਲੋਕਾਂ ਨੂੰ ਵੀਡੀਓ ਅਪਲੋਡ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਗੂਗਲ ਨੇ ਕਿਹਾ ਹੈ ਕਿ ਜੀ-ਮੇਲ ਦੀ ਸਮੱਸਿਆ 1:30 ਵਜੇ ਤਕ ਠੀਕ ਕਰ ਦਿੱਤੀ ਜਾਵੇਗੀ, ਇਸ ਲਈ ਟੀਮ ਕੰਮ ਕਰ ਰਹੀ ਹੈ। 

PunjabKesari

ਡਾਊਨਡਿਟੈਕਟਰ ਮੁਤਾਬਕ, ਜੀ-ਮੇਲ ’ਚ ਇਹ ਸਮੱਸਿਆ ਸਵੇਰੇ 9 ਵਜ ਕੇ 50 ਮਿੰਟ ’ਤੇ ਸ਼ੁਰੂ ਹੋਈ ਸੀ ਅਤੇ ਖ਼ਬਰ ਲਿਖੇ ਜਾਣ ਤਕ ਸਮੱਸਿਆ ਜਾਰੀ ਹੈ। ਜੀ-ਮੇਲ ’ਚ 62 ਫੀਸਦੀ ਲੋਕਾਂ ਨੂੰ ਅਟੈਚਮੈਂਟ ’ਚ, 30 ਫੀਸਦੀ ਲੋਕਾਂ ਨੂੰ ਲਾਗ-ਇਨ ’ਚ ਅਤੇ 10 ਫੀਸਦੀ ਲੋਕਾਂ ਨੂੰ ਈ-ਮੇਲ ਪ੍ਰਾਪਤ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

 

ਉਥੇ ਹੀ ਡਾਊਨਡਿਟੈਕਟਰ ਮੁਤਾਬਕ, ਯੂਟਿਊਬ ’ਚ ਅਪਲੋਡਿੰਗ ਦੀ ਸਮੱਸਿਆ ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਹੈ, ਉਥੇ ਹੀ 11 ਵਜ ਕੇ 52 ਮਿੰਟ ’ਤੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਹੈ। 60 ਫੀਸਦੀ ਲੋਕਾਂ ਨੂੰ ਵੀਡੀਓ ਵੇਖਣ, 30 ਫੀਸਦੀ ਲੋਕਾਂ ਨੂੰ ਅਪਲੋਡਿੰਗ ਅਤੇ 10 ਫੀਸਦੀ ਨੂੰ ਸਾਈਟ ਖੁਲ੍ਹਣ ’ਚ ਪਰੇਸ਼ਾਨੀ ਹੋਈ ਹੈ। 

 


Rakesh

Content Editor

Related News