ਆਸਟ੍ਰੇਲੀਆ ’ਚ ਵਿਕਟੋਰੀਆ ਸੂਬੇ ਤੋਂ ਬਾਅਦ ਹੁਣ ਕੇਂਦਰੀ ਸੰਸਦ ਕੈਨਬਰਾ ''ਚ ਸੁਸ਼ੋਭਿਤ ਹੋਈ ''ਗੀਤਾ''
Saturday, Apr 29, 2023 - 03:26 AM (IST)
ਕੈਨਬਰਾ (ਰਾਜਨ ਸਪੜਾ) : ਅੰਤਰਰਾਸ਼ਟਰੀ ਗੀਤਾ ਮਹਾਉਤਸਵ ਮੌਕੇ ਕੈਨਬਰਾ ਸਥਿਤ ਆਸਟ੍ਰੇਲੀਆ ਦੀ ਕੇਂਦਰੀ ਸੰਸਦ 'ਚ ਸ਼੍ਰੀਮਦ ਭਗਵਦ ਗੀਤਾ ਮਾਣ ਤੇ ਸਨਮਾਨ ਨਾਲ ਵਿਰਾਜਮਾਨ ਕੀਤੀ ਗਈ। ਵ੍ਰਿੰਦਾਵਨ ਰਮਨ ਰੇਤੀ ਤੋਂ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੇ ਸ਼ੁਭ ਆਰੰਭ ਮੌਕੇ ਵਿਸ਼ੇਸ਼ ਤੌਰ ’ਤੇ ਪਧਾਰੇ ਕਾਰਸ਼ਣੀ ਸਵਾਮੀ ਗੁਰੂਸ਼ਰਣਾਨੰਦ ਮਹਾਰਾਜ ਅਤੇ ਗੀਤਾ ਮਨੀਸ਼ੀ ਗਿਆਨਾਨੰਦ ਮਹਾਰਾਜ ਦੀ ਹਾਜ਼ਰੀ 'ਚ ਗ੍ਰਹਿ ਮੰਤਰੀ ਅਨਿਲ ਵਿਜ ਦੀ ਹਾਜ਼ਰੀ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਆਸ਼ੀਰਵਾਦ ਨਾਲ ਆਸਟ੍ਰੇਲੀਆ ਸਰਕਾਰ ਦੇ ਚੀਫ ਵ੍ਹਿਪ ਡੇਵਿਡ ਸਮਿਥ ਨੇ ਆਸਟ੍ਰੇਲੀਆ ਸੰਸਦ ਵਿੱਚ ਮੌਜੂਦ ਸੈਂਕੜੇ ਭਾਰਤੀਆਂ ਤੇ ਐੱਨਆਰਆਈਜ਼ ਵਿਚਾਲੇ ਸ਼੍ਰੀਮਦ ਭਗਵਦ ਗੀਤਾ ਨੂੰ ਵੱਡੇ ਭਾਵ ਅਤੇ ਸਨਮਾਨ ਨਾਲ ਸਵੀਕਾਰ ਕੀਤਾ। ਇਸ ਤੋਂ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀ ਸੰਸਦ 'ਚ ਸ਼੍ਰੀਮਦ ਭਗਵਦ ਗੀਤਾ ਨੂੰ ਵਿਰਾਜਮਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਜਮੇਰ ਤੇ ਜੋਧਪੁਰ ਤੋਂ ਬਿਆਸ ਤੇ ਮੁੰਬਈ ਤੋਂ ਮਾਤਾ ਵੈਸ਼ਣੋ ਦੇਵੀ ਲਈ ਚੱਲਣਗੀਆਂ ਸਪੈਸ਼ਨ ਟ੍ਰੇਨਾਂ
ਕਾਰਸ਼ਣੀ ਸਵਾਮੀ ਗੁਰੂਸ਼ਰਣਾਨੰਦ ਮਹਾਰਾਜ, ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਆਨਰੇਰੀ ਸਕੱਤਰ ਮਦਨ ਮੋਹਨ ਛਾਬੜਾ ਨਾਲ ਮੰਚ ’ਤੇ ਬਿਰਾਜੇ ਆਸਟ੍ਰੇਲੀਆ 'ਚ ਭਾਰਤ ਦੇ ਰਾਜਦੂਤ ਮਨਪ੍ਰੀਤ ਵੋਹਰਾ ਆਦਿ ਪਤਵੰਤਿਆਂ ਦੀ ਮੌਜੂਦਗੀ 'ਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਆਸਟ੍ਰੇਲੀਆ ਸਰਕਾਰ ਦੇ ਚੀਫ ਵ੍ਹਿਪ ਡੇਵਿਡ ਸਮਿਥ ਨੂੰ ਜਦੋਂ ਸ਼੍ਰੀਮਦ ਭਗਵਦ ਗੀਤਾ ਭੇਟ ਕੀਤੀ ਤਾਂ ਹਾਲ ਦਾ ਵਾਤਾਵਰਣ ਤਾੜੀਆਂ ਨਾਲ ਪੂਰੀ ਤਰ੍ਹਾਂ ਗੀਤਾਮਈ ਹੋ ਗਿਆ।
ਇਹ ਵੀ ਪੜ੍ਹੋ : 22 ਜਨਵਰੀ ਨੂੰ ਹੋਵੇਗੀ ਰਾਮ ਮੰਦਰ ਦੇ ਗਰਭਗ੍ਰਹਿ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, 'ਸੂਰਿਆ ਤਿਲਕ' ਹੋਵੇਗਾ ਖਾਸ
ਪ੍ਰੋਗਰਾਮ 'ਚ ਪਤਵੰਤਿਆਂ ਦੇ ਸੰਬੋਧਨ ਕਰਨ ਉਪਰੰਤ ਮਾਰੀਸ਼ਸ, ਇੰਗਲੈਂਡ, ਕੈਨੇਡਾ ਤੋਂ ਇਲਾਵਾ ਕੁਰੂਕਸ਼ੇਤਰ 'ਚ ਆਯੋਜਿਤ ਕੀਤੇ ਗਏ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਨੂੰ ਲੈ ਕੇ ਇਕ ਡਾਕੂਮੈਂਟਰੀ ਵੀ ਦਿਖਾਈ ਗਈ, ਜਿਸ ਤੋਂ ਬਾਅਦ ਰੇਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਮਨੋਹਰ ਲਾਲ ਦਾ ਸੰਬੋਧਨ ਵੀ ਸੁਣਿਆ ਗਿਆ। ਮਹਾਉਤਸਵ 'ਚ ਸ਼੍ਰੀਲੰਕਾ, ਭੂਟਾਨ, ਨੇਪਾਲ, ਮਿਆਂਮਾਰ, ਇੰਡੋਨੇਸ਼ੀਆ, ਮਲੇਸ਼ੀਆ, ਮਾਰੀਸ਼ਸ ਆਦਿ ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹੋਏ।
ਆਸਟ੍ਰੇਲੀਆ ’ਚ ਗੀਤਾ ਮਹਾਉਤਸਵ ਨਾਲ ਖੁਸ਼ੀ ਦੀ ਲਹਿਰ : ਡੇਵਿਡ ਸਮਿਥ
ਅੰਤਰਰਾਸ਼ਟਰੀ ਗੀਤਾ ਮਹਾਉਤਸਵ 'ਚ ਆਸਟ੍ਰੇਲੀਆ ਸਰਕਾਰ ਦੇ ਚੀਫ ਵ੍ਹਿਪ ਡੇਵਿਡ ਸਮਿਥ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮਾਰੀਸ਼ਸ, ਇੰਗਲੈਂਡ ਤੇ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਚੌਥਾ ਦੇਸ਼ ਹੈ, ਜਿਸ ਨੂੰ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਆਪਣੇ ਦੇਸ਼ ਵਿੱਚ ਆਯੋਜਿਤ ਕਰਨ ਦਾ ਮੌਕਾ ਮਿਲਿਆ ਹੈ। ਅੱਜ ਸ਼੍ਰੀਮਦ ਭਗਵਦ ਗੀਤਾ ਦਾ ਆਸਟ੍ਰੇਲੀਆ ਦੀ ਸੰਸਦ 'ਚ ਵਿਰਾਜਮਾਨ ਹੋਣਾ ਇਤਿਹਾਸਕ ਹੈ। ਹੁਣ ਉਨ੍ਹਾਂ ਨੂੰ ਇਸ ਨੂੰ ਸਮਝਣ ਦਾ ਪੂਰਾ ਮੌਕਾ ਮਿਲੇਗਾ। ਗੀਤਾ ਦੇ ਦਿਖਾਏ ਰਸਤੇ ’ਤੇ ਚੱਲ ਕੇ ਸਾਨੂੰ ਮਨੁੱਖ ਜਾਤ ਦੀ ਸੇਵਾ ਕਰਨੀ ਚਾਹੀਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।