ਝਾਰਖੰਡ ''ਚ ਕਰਮ ਦੌਰਾਨ ਵਾਪਰਿਆ ਹਾਦਸਾ: ਵਿਸਰਜਨ ਕਰਦੇ ਡੁੱਬੇ 5 ਲੋਕ, ਹੋਈ ਮੌਤ
Wednesday, Sep 23, 2026 - 11:11 AM (IST)
ਮੇਦਿਨੀਨਗਰ (ਝਾਰਖੰਡ) : ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰਮ ਦੇ ਕਬਾਇਲੀ ਤਿਉਹਾਰ ਦੌਰਾਨ ਪੂਜਾ ਕੀਤੇ ਜਾਣ ਵਾਲੇ ਦਰੱਖਤ ਦੀ ਇੱਕ ਟਾਹਣੀ ਨੂੰ ਵਿਸਰਜਨ ਕਰਦੇ ਸਮੇਂ ਤਿੰਨ ਨਾਬਾਲਗਾਂ ਸਮੇਤ ਘੱਟੋ-ਘੱਟ ਪੰਜ ਲੋਕ ਕੋਇਲ ਨਦੀ ਵਿੱਚ ਡੁੱਬ ਗਏ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਘਟਨਾ ਦੇ ਵਾਪਰ ਜਾਣ ਨਾਲ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮਚ ਗਈ। ਇਹ ਘਟਨਾ ਚੈਨਪੁਰ ਥਾਣਾ ਖੇਤਰ ਦੇ ਬੋਕਿਆ ਪਿੰਡ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ 'ਚ 'ਆਧਾਰ' ਨਾਲ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ! ਸਿੱਕਮ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਮਿਲੀ ਜਾਣਕਾਰੀ ਮੁਤਾਬਕ ਝਾਰਖੰਡ ਵਿੱਚ ਸਰਹੁਲ ਤੋਂ ਬਾਅਦ ਪ੍ਰਮੁੱਖ ਕਬਾਇਲੀ ਤਿਉਹਾਰਾਂ ਵਿੱਚੋਂ ਇੱਕ ਕਰਮ ਮੰਗਲਵਾਰ ਨੂੰ ਮਨਾਇਆ ਗਿਆ। ਇਹ ਤਿਉਹਾਰ ਪੂਜਾ ਦੌਰਾਨ ਲਗਾਈ ਗਈ ਕਰਮ ਦੀ ਟਾਹਣੀ ਦੇ ਵਿਸਰਜਨ ਨਾਲ ਸਮਾਪਤ ਹੁੰਦਾ ਹੈ। ਪਲਾਮੂ ਦੇ ਪੁਲਸ ਸੁਪਰਡੈਂਟ ਕਪਿਲ ਚੌਧਰੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਹ ਲੋਕ ਵੀ "ਕਰਮ ਢਾਲ" ਨੂੰ ਨਦੀ ਵਿੱਚ ਵਿਸਰਜਨ ਕਰਨ ਲਈ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਲਾਸ਼ਾਂ ਨੂੰ ਨਦੀ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : 13 ਕਰੋੜ ਦੀ ਕਾਰ ! Rolls-Royce 'ਚ ਲਾਲਬਾਗਚਾ ਰਾਜਾ ਪੰਡਾਲ ਪੁੱਜੀ ਇਹ MLA, ਦੇਖਦੇ ਰਹਿ ਗਏ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
