UP ਬੋਰਡ ਨਤੀਜਿਆਂ ''ਚ ਕੁੜੀਆਂ ਨੇ ਮਾਰੀ ਬਾਜ਼ੀ: 10ਵੀਂ ਅਤੇ 12ਵੀਂ ''ਚ ਰਹੀਆਂ ਟੌਪਰਸ, ਜਾਣੋ ਕਿੰਨੀ ਰਹੀ ਪਾਸ ਫੀਸਦੀ
Thursday, Apr 23, 2026 - 05:04 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (UPMSP) ਵੱਲੋਂ ਵੀਰਵਾਰ ਨੂੰ 10ਵੀਂ (ਹਾਈ ਸਕੂਲ) ਅਤੇ 12ਵੀਂ (ਇੰਟਰਮੀਡੀਏਟ) ਜਮਾਤਾਂ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਜ਼ੀ ਮਾਰੀ ਹੈ। ਸਿੱਖਿਆ ਡਾਇਰੈਕਟਰ (ਸੈਕੰਡਰੀ) ਮਹਿੰਦਰ ਦੇਵ ਨੇ ਦੱਸਿਆ ਕਿ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਲੜਕੀਆਂ ਦਾ ਹੀ ਕਬਜ਼ਾ ਰਿਹਾ ਹੈ।
10ਵੀਂ ਜਮਾਤ ਦੇ ਟਾਪਰਸ
ਹਾਈ ਸਕੂਲ ਦੀ ਪ੍ਰੀਖਿਆ ਵਿੱਚ ਸੀਤਾਪੁਰ ਦੀ ਕਸ਼ਿਸ਼ ਵਰਮਾ ਤੇ ਬਾਰਾਬੰਕੀ ਦੀ ਅੰਸ਼ਿਕਾ ਵਰਮਾ ਨੇ 97.83 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਬਾਰਾਬੰਕੀ ਦੀ ਅਦਿਤੀ 97.50 ਫੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਇਸ ਦੇ ਨਾਲ ਹੀ ਸੀਤਾਪੁਰ ਦੀ ਅਰਪਿਤਾ, ਝਾਂਸੀ ਦੇ ਰਿਸ਼ਭ ਸਾਹੂ ਅਤੇ ਬਾਰਾਬੰਕੀ ਦੀ ਪਰੀ ਵਰਮਾ ਨੇ 97.33 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
12ਵੀਂ ਜਮਾਤ ਦੇ ਟਾਪਰਸ
ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਸੀਤਾਪੁਰ ਦੀ ਸ਼ਿਖਾ ਵਰਮਾ ਨੇ 97.60 ਫੀਸਦੀ ਅੰਕਾਂ ਨਾਲ ਪੂਰੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਬਰੇਲੀ ਦੀ ਨੰਦਨੀ ਗੁਪਤਾ ਅਤੇ ਬਾਰਾਬੰਕੀ ਦੀ ਸ਼੍ਰੀਆ ਵਰਮਾ 97.20 ਫੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀਆਂ। ਜਦੋਂਕਿ ਬਰੇਲੀ ਦੀ ਸੁਰਭੀ ਯਾਦਵ ਅਤੇ ਬਾਰਾਬੰਕੀ ਦੀ ਪੂਜਾ ਪਾਲ ਨੇ 97 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੀ ਪਾਸ ਫੀਸਦੀ ਰਹੀ ਬਿਹਤਰ ਨਤੀਜਿਆਂ ਦੇ ਅੰਕੜੇ ਦੱਸਦੇ ਹਨ ਕਿ ਕੁੜੀਆਂ ਨੇ ਨਾ ਸਿਰਫ ਟਾਪ ਕੀਤਾ ਹੈ, ਸਗੋਂ ਉਨ੍ਹਾਂ ਦੀ ਪਾਸ ਫੀਸਦੀ ਵੀ ਮੁੰਡਿਆਂ ਨਾਲੋਂ ਬਿਹਤਰ ਰਹੀ ਹੈ:
•10ਵੀਂ ਜਮਾਤ: ਲੜਕੀਆਂ ਦੀ ਪਾਸ ਫੀਸਦੀ 93.76 ਰਹੀ, ਜਦੋਂ ਕਿ ਲੜਕਿਆਂ ਦੀ 87.30 ਫੀਸਦੀ ਰਹੀ।
•12ਵੀਂ ਜਮਾਤ: ਲੜਕੀਆਂ ਦੀ ਪਾਸ ਫੀਸਦੀ 86.32 ਰਹੀ, ਜਦੋਂ ਕਿ ਲੜਕਿਆਂ ਦੀ 75.04 ਫੀਸਦੀ ਦਰਜ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
