ਸਿਰਫਿਰੇ ਆਸ਼ਕ ਨੇ ਲੜਕੀ ਨੂੰ ਜ਼ਿੰਦਾ ਸਾੜਿਆ
Monday, Apr 04, 2016 - 05:34 PM (IST)

ਬਰੇਲੀ— ਉੱਤਰ ਪ੍ਰਦੇਸ਼ ''ਚ ਬਰੇਲੀ ਜ਼ਿਲੇ ''ਚ ਮਿਲਣ ਤੋਂ ਰੋਕੇ ਜਾਣ ਤੋਂ ਨਾਰਾਜ਼ ਇਕ ਸਿਰਫਿਰੇ ਨੌਜਵਾਨ ਨੇ ਇਕ ਲੜਕੀ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮੌਲਾਗੜ੍ਹ ਦੇ ਰਹਿਣ ਵਾਲੇ ਜਾਕਿਰ ਦਾ ਦੋਸਤ ਵਸੀਮ ਅਕਸਰ ਉਸ ਦੇ ਘਰ ਆਉਂਦਾ ਸੀ ਅਤੇ ਇਸੇ ਦੌਰਾਨ ਜਾਕਿਰ ਨੂੰ ਮਹਿਸੂਸ ਹੋਇਆ ਕਿ ਵਸੀਮ ਉਸ ਦੀ ਭੈਣ ਤਰਨੁੰਮ (19) ਨਾਲ ਮੇਲ-ਜੋਲ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ''ਤੇ ਉਸ ਨੇ ਉਸ ਦੇ ਘਰ ਆਉਣ ''ਤੇ ਰੋਕ ਲੱਗਾ ਦਿੱਤੀ ਸੀ। ਇਸੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਦੋਹਾਂ ਦਰਮਿਆਨ ਝਗੜਾ ਹੋਇਆ ਸੀ।
ਜਾਕਿਰ ਦਾ ਦੋਸ਼ ਹੈ ਕਿ ਐਤਵਾਰ ਦੀ ਸ਼ਾਮ ਨੂੰ ਵਸੀਮ ਨੇ ਤਰਨੁੰਮ ਨੂੰ ਘਰ ''ਚ ਇਕੱਲੀ ਵੇਖ ਕੇ ਉਸ ''ਤੇ ਮਿੱਟੀ ਦਾ ਤੇਲ ਸੁੱਟ ਦਿੱਤਾ ਅਤੇ ਅੱਗ ਲੱਗਾ ਦਿੱਤੀ। ਲੜਕੀ ਦੀ ਚੀਕ-ਪੁਕਾਰ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ''ਤੇ ਪੁੱਜੇ ਤਾਂ ਵਸੀਮ ਇੱਥੋਂ ਦੌੜ ਗਿਆ। ਗੁਆਂਢੀਆਂ ਅਨੁਸਾਰ ਦੌੜਦੇ ਸਮੇਂ ਵਸੀਮ ਖਉਦ ਵੀ ਅੱਗ ਦੀ ਲਪੇਟ ''ਚ ਆ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਵਸੀਮ ਨੂੰ ਨੇੜੇ-ਤੇੜੇ ਦੇ ਹਸਪਤਾਲਾਂ ''ਚ ਲੱਭਣਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਝੁਲਸਣ ਕਾਰਨ ਉਹ ਨੇੜੇ ਦੇ ਹੀ ਕਿਸੇ ਹਸਪਤਾਲ ''ਚ ਭਰਤੀ ਹੋਵੇਗਾ।