ਸਨਸਨੀਖ਼ੇਜ਼ ਘਟਨਾ : ਪ੍ਰੇਮੀ ਦੇ ਘਰੋਂ ਦੋ ਸਾਲ ਬਾਅਦ ਬਰਾਮਦ ਹੋਇਆ ਪ੍ਰੇਮਿਕਾ ਦਾ ਪਿੰਜਰ
Monday, Oct 10, 2022 - 01:52 AM (IST)
ਫਿਰੋਜ਼ਾਬਾਦ (ਭਾਸ਼ਾ)–ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਦੇ ਸਿਰਸਾਗੰਜ ਖੇਤਰ ’ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਥੇ ਇਕ ਮੁਟਿਆਰ ਦਾ ਪਿੰਜਰ 2 ਸਾਲ ਬਾਅਦ ਉਸ ਦੇ ਪ੍ਰੇਮੀ ਦੇ ਘਰ ਅੰਦਰੋਂ ਜ਼ਮੀਨ ਪੁੱਟ ਕੇ ਕੱਢਿਆ ਗਿਆ ਹੈ। ਪੁਲਸ ਸੂਤਰਾਂ ਨੇ ਐਤਵਾਰ ਦੱਸਿਆ ਕਿ 21 ਨਵੰਬਰ 2020 ਨੂੰ ਲਾਪਤਾ ਹੋਈ 20 ਸਾਲ ਦੀ ਖੁਸ਼ਬੂ ਨੂੰ ਉਸ ਦੇ ਪ੍ਰੇਮੀ ਨੇ ਹੀ ਕਤਲ ਕਰ ਕੇ ਲਾਸ਼ ਘਰ ਦੇ ਇਕ ਕਮਰੇ ਦਾ ਫਰਸ਼ ਪੁੱਟ ਕੇ ਦਬਾ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ
ਸ਼ਨੀਵਾਰ ਪੁਲਸ ਨੇ ਪ੍ਰੇਮੀ ਗੌਰਵ ਦੀ ਨਿਸ਼ਾਨਦੇਹੀ ’ਤੇ ਖੁਸ਼ਬੂ ਦਾ ਪਿੰਜਰ ਬਰਾਮਦ ਕਰ ਲਿਆ। ਪਿੰਡ ਕੀਠੌਧ ਦੇ ਰਹਿਣ ਵਾਲੇ ਭੀਕਮ ਸਿੰਘ ਦੀ ਬੇਟੀ ਖੁਸ਼ਬੂ ਦੇ ਲਾਪਤਾ ਹੋਣ ਬਾਰੇ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਅਤੇ ਪੁਲਸ 2 ਸਾਲ ਤੋਂ ਖੁਸ਼ਬੂ ਨੂੰ ਲੱਭ ਰਹੀ ਸੀ। ਗੌਰਵ ਨੇ ਦੱਸਿਆ ਕਿ ਖੁਸ਼ਬੂ ਉਸ ’ਤੇ ਵਿਆਹ ਲਈ ਜ਼ੋਰ ਪਾ ਰਹੀ ਸੀ, ਜਿਸ ਕਾਰਨ ਉਸ ਨੇ ਖੁਸ਼ਬੂ ਦਾ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਲਾਸ਼ ਪਿੰਡ ਪਹੁੰਚਣ ’ਤੇ ਫ਼ੈਲੀ ਸੋਗ ਦੀ ਲਹਿਰ