ਸਹੇਲੀ ਨੇ ਚੋਰੀ ਕੀਤਾ ਬੇਟੀ ਦਾ ''ਨਾਮ'' ਤਾਂ ਇਥੇ ਤੱਕ ਪਹੁੰਚ ਗਈ ਗੱਲ...

06/12/2019 9:44:10 PM

ਨਵੀਂ ਦਿੱਲੀ: ਜ਼ਿਆਦਾਤਰ ਦੋਸਤਾਂ 'ਚ ਲੜਾਈ-ਝਗੜੇ ਦੇ ਕਿੱਸੇ ਤੁਸੀਂ ਸੁਣੇ ਹੋਣਗੇ। ਕਦੇ ਕਿਸੇ ਚੀਜ਼ ਨੂੰ ਲੈ ਕੇ ਤਾਂ ਕਦੇ ਕਿਸੇ ਗੱਲ ਨੂੰ ਲੈ ਕੇ। ਜਿਨ੍ਹਾਂ ਦੋ ਸਹੇਲੀਆਂ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਨ੍ਹਾਂ ਵਿਚਾਲੇ ਝਗੜਾ ਹੋਇਆ ਆਪਣੇ ਬੱਚੇ ਦੇ ਨਾਮ ਨੂੰ ਲੈ ਕੇ। ਦਰਅਸਲ, ਇਕ ਸਹੇਲੀ ਨੇ ਆਪਣੀ ਸਹੇਲੀ 'ਤੇ ਇਹ ਦੋਸ਼ ਲਾਇਆ ਕਿ ਜੋ ਨਾਮ ਉਸ ਨੇ ਆਪਣੀ ਬੇਟੀ ਲਈ ਸੋਚਿਆ ਸੀ, ਉਸ ਨਾਂ ਨੂੰ ਉਸ ਦੀ ਸਹੇਲੀ ਨੇ ਚੋਰੀ ਕਰ ਲਿਆ ਤੇ ਆਪਣੀ ਬੇਟੀ ਦਾ ਨਾਂ ਰੱਖ ਲਿਆ।  ਦਰਅਸਲ ਦੋ ਸਹੇਲੀਆਂ ਉਸ ਸਮੇਂ ਬੱਚਿਆਂ ਦੇ ਨਾਂ 'ਤੇ ਵਿਚਾਰ ਕਰਨ ਲੱਗੀਆਂ ਸਨ, ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ। ਉਹ ਜ਼ਿਆਦਾਤਰ ਇਹ ਸੋਚਦੀਆਂ ਸਨ ਕਿ ਜੇਕਰ ਉਨ੍ਹਾਂ ਦੀ ਬੇਟੀ ਹੋਵੇਗੀ ਤਾਂ ਕੀ ਨਾਂ ਰੱਖਿਆ ਜਾਵੇ ਤੇ ਜੇਕਰ ਬੇਟਾ ਹੋਵੇ ਤਾਂ ਕੀ ਨਾਂ ਰੱਖਿਆ ਜਾਵੇ। ਦੋਵਾਂ ਵਿਚਾਲੇ ਬਹੁਤ ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ ਦੀ ਮਾਂ ਦੇ ਸੁਝਾਅ 'ਤੇ ਬੇਟੀ ਦਾ ਨਾਂ ਐਮਾ ਰੱਖਣਾ ਤੈਅ ਕੀਤਾ ਗਿਆ ਪਰ ਚੀਜ਼ਾਂ ਹਮੇਸ਼ਾ ਇਕੋ ਜਿਹੀਆਂ ਤੇ ਚੰਗੀਆਂ ਨਹੀਂ ਰਹਿੰਦੀਆਂ।
ਇਨ੍ਹਾਂ ਵਿਚੋਂ ਇਕ ਸਹੇਲੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਵੈੱਬਸਾਈਟ 'ਤੇ ਇਸ ਪੂਰੀ ਗੱਲ ਦਾ ਵੇਰਵਾ ਪਾਇਆ ਤੇ ਪੁੱਛਿਆ ਕਿ ਕੀ ਨਾਂ ਚੋਰੀ ਨੂੰ ਲੈ ਕੇ ਇਕ ਸਹੇਲੀ ਨੂੰ ਦੂਜੀ ਸਹੇਲੀ ਨਾਲ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ। ਉਹ ਲਿਖਦੀ ਹੈ ਕਿ ਜਦੋਂ ਉਹ ਦੋਨੋਂ ਪ੍ਰੈਗਨੈੱਟ ਨਹੀਂ ਸਨ ਤਾਂ ਉਸ ਸਮੇਂ ਅਜਿਹਾ ਨਾਮ ਉਨ੍ਹਾਂ ਦੋਨਾਂ ਸਹੇਲੀਆਂ ਤੇ ਉਸ ਦੀ ਮਾਂ ਨੇ ਸੋਚਿਆ ਸੀ, ਜੋ ਹੁਣ ਇਸ ਦੁਨੀਆ 'ਚ  ਨਹੀਂ ਰਹੀ। ਉਸ ਦੀ ਸਹੇਲੀ ਇਹ ਸਭ ਕੁਝ ਜਾਣਦੀ ਸੀ ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਬੇਟੀ ਦਾ ਨਾਮ ਐਮਾ ਰੱਖ ਦਿੱਤਾ, ਜਿਸ ਦੇ ਬਾਅਦ ਦੋਵਾਂ ਦੇ ਰਿਸ਼ਤੇ 'ਚ ਤਰੇੜ ਪੈ ਗਈ।
 


Related News