10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ

10/21/2022 6:40:27 PM

ਨੋਇਡਾ– ਨੋਇਡਾ ਦੇ ਬੋਟੈਨਿਕਲ ਗਾਰਡਨ ਸਥਿਤ ਬਰਗਰ ਕਿੰਗ ਕੰਪਨੀ ਦੇ ਇਕ ਆਊਟਲੇਟ ’ਤੇ ਪਿਛਲੇ ਦਿਨੀ ਇਕ ਭਾਵੁਕ ਕਰ ਦੇਣ ਵਾਲਾ ਦ੍ਰਿਸ਼ ਦਿਖਾਈ ਦਿੱਤਾ। ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ’ਚ ਬਰਗਰ ਦੀ ਇਕ ਵੱਡੀ ਦੁਕਾਨ ’ਤੇ ਜਦੋਂ ਇਕ ਗਰੀਬ ਬੱਚੀ ਹੱਥਾਂ ’ਚ 10 ਰੁਪਏ ਲੈ ਕੇ ਮਹਿੰਗਾ ਬਰਗਰ ਖ਼ਰੀਦਣ ਪਹੁੰਚੀ ਤਾਂ ਕਾਊਂਟਰ ’ਤੇ ਖੜ੍ਹੇ ਕਰਮਚਾਰੀ ਨੇ ਕੁਝ ਅਜਿਹਾ ਕਰ ਦਿੱਤਾ ਕਿ ਹਰ ਕੋਈ ਭਾਵੁਕ ਹੋ ਗਿਆ ਅਤੇ ਉਸਦੀ ਤਾਰੀਫ਼ ਕਰਨ ਲੱਗਾ। 

ਇਕ ਟਵਿਟਰ ਯੂਜ਼ਰ ਨੇ ਆਪਣੇ ਅਕਾਊਂਟ ਤੋਂ ਇਕ ਫੋਟੋ ਪੋਸਟ ਕੀਤੀ ਸੀ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਿੰਕਡਿਨ, ਫੇਸਬੁੱਕ, ਟਵਿਟਰ ਆਦਿ ’ਤੇ ਇਸਦੇ ਚਰਚੇ ਹਨ ਕਿਉਂਕਿ ਇਸ ਵਿਚ ਇਕ ਬਰਗਰ ਕਰਮਚਾਰੀ ਦਾ ਜ਼ਿਕਰ ਹੈ ਜਿਸਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। 

ਇਹ ਵੀ ਪੜ੍ਹੋ– ਹੁਣ ਗੌਰੀਕੁੰਡ ਤੋਂ ਅੱਧੇ ਘੰਟੇ 'ਚ ਹੋਵੇਗੀ ਕੇਦਾਰਨਾਥ ਦੀ ਯਾਤਰਾ, PM ਮੋਦੀ ਨੇ ਰੱਖਿਆ ਰੋਪਵੇ ਦਾ ਨੀਂਹ ਪੱਥਰ

PunjabKesari

ਇਹ ਵੀ ਪੜ੍ਹੋ– Instagram ਯੂਜ਼ਰਜ਼ ਸਾਵਧਾਨ! ਟ੍ਰੋਲ ਕਰਨ ਵਾਲਿਆਂ ਨੂੰ ਲੈ ਕੇ ਕੰਪਨੀ ਨੇ ਲਿਆ ਅਹਿਮ ਫ਼ੈਸਲਾ

10 ਰੁਪਏ ਲੈ ਕੇ ਬਰਗਰ ਖ਼ਰੀਦਣ ਪਹੁੰਚੀ ਬੱਚੀ
ਇੱਥੇ ਇਕ ਛੋਟੀ ਬੱਚੀ ਬਰਗਰ ਖ਼ਰੀਦਣ ਲਈ ਪਹੁੰਚੀ। ਉਸਦੇ ਕੱਪੜੇ ਅਤੇ ਨੰਗੇ ਪੈਰ ਵੇਖ ਕੇ ਕੋਈ ਵੀ ਜਾਣ ਸਕਦਾ ਹੈ ਕਿ ਬੱਚੀ ਕੋਲ ਸੰਸਾਧਨਾਂ ਦੀ ਕਮੀ ਹੈ, ਉਸਦੇ ਬਾਵਜੂਦ ਉਹ 10 ਰੁਪਏ ਲੈ ਕੇ ਬਰਗਰ ਕਿੰਗ ਦੇ ਆਊਟਲੇਟ ’ਚ ਪਹੁੰਚੀ ਅਤੇ ਇਕ ਬਰਗਰ ਖ਼ਰੀਦਣ ਦੀ ਇੱਛਾ ਜ਼ਾਹਿਰ ਕੀਤੀ। ਉਹ ਜੋ ਬਰਗਰ ਖ਼ਰੀਦਣਾ ਚਾਹੁੰਦੀ ਸੀ ਉਸ ਦੀ ਕੀਮਤ 90 ਰੁਪਏ ਸੀ। ਜਦੋਂ ਕਾਊਂਟਰ ਦੇ ’ਤੇ ਖੜ੍ਹੇ ਕਰਮਚਾਰੀ ਨੇ ਇਹ ਵੇਖਿਆ ਤਾਂ ਉਸਨੇ ਆਪਣੀ ਜੇਬ ’ਚੋਂ 80 ਰੁਪਏ ਮਿਲਾ ਦਿੱਤੇ ਅਤੇ ਬੱਚੀ ਨੂੰ 90 ਰੁਪਏ ਵਾਲਾ ਬਰਗਰ ਦੇ ਦਿੱਤਾ। ਉਸਨੇ ਬੱਚੀ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਬਰਗਰ ਦੀ ਕੀਮਤ ਕਿੰਨੀ ਹੈ। ਯੂਜ਼ਰ ਨੇ ਫੋਟੋ ਸ਼ੇਅਰ ਕਰਦੇ ਹੋਏ ਆਪਣੀ ਇਸ ਪੋਸਟ ’ਚ ਲਿਖਿਆ- ਇਹ ਹੈ ਵਰਲਡ ਫੂਡ ਡੇ 2022 ’ਤੇ ਛੋਟੀ ਜਿਹੀ ਹੈਪੀ ਐਂਡਿੰਗ ਵਾਲੀ ਕਹਾਣੀ। 

ਇਹ ਵੀ ਪੜ੍ਹੋ– ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ

PunjabKesari

ਇਹ ਵੀ ਪੜ੍ਹੋ– ਯੂਟਿਊਬ ’ਤੇ ਹੁਣ ਫ੍ਰੀ ’ਚ ਵੇਖ ਸਕੋਗੇ 4K ਵੀਡੀਓ, ਜਾਣੋ ਕੀ ਹੈ ਕੰਪਨੀ ਦਾ ਪਲਾਨ

ਕੰਪਨੀ ਨੇ ਕਰਮਚਾਰੀ  ਕੀਤਾ ਸਨਮਾਨਿਤ
ਯੂਜ਼ਰ ਦੁਆਰਾ ਫੋਟੋ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਤਾਂ ਬਰਗਰ ਕਿੰਗ ਨੇ ਉਸ ਕਰਮਚਾਰੀ ਨੂੰ ਪੁਰਸਕਾਰ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਉਸਦੀ ਫੋਟੋ ਸ਼ੇਅਰ ਕੀਤੀ। ਕੰਪਨੀ ਨੇ ਆਪਣੀ ਪੋਸਟ ’ਚ ਲਿਖਿਆ- ਨੋਇਡਾ ਦੇ ਬੋਟੈਨਿਕਲ ਗਾਰਡਨ ਮੈਟ੍ਰੋ ਸਟੇਸ਼ਨ ਦੇ ਆਊਟਲੇਟ ’ਚ ਕੰਮ ਕਰਨ ਵਾਲੇ ਧੀਰਜ ਕੁਮਾਰ ਨੇ ਦਿਆਲਤਾ ਦੀ ਖ਼ੂਬਸੂਰਤ ਮਿਸਾਲ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ


Rakesh

Content Editor

Related News