ਅਸ਼ਲੀਲ ਵੀਡੀਓ ਬਣਾ ਰੋਲੀ ਕੁੜੀ ਦੀ ਪੱਤ, ਗਰਭਪਾਤ ਦੀ ਇਜਾਜ਼ਤ ਮੰਗਦਿਆਂ ਬੋਲੀ- ਦਰਿੰਦੇ ਦਾ ਪਾਪ ਕਿਉਂ ਰੱਖਾਂ?

Saturday, Apr 23, 2022 - 12:16 PM (IST)

ਅਸ਼ਲੀਲ ਵੀਡੀਓ ਬਣਾ ਰੋਲੀ ਕੁੜੀ ਦੀ ਪੱਤ, ਗਰਭਪਾਤ ਦੀ ਇਜਾਜ਼ਤ ਮੰਗਦਿਆਂ ਬੋਲੀ- ਦਰਿੰਦੇ ਦਾ ਪਾਪ ਕਿਉਂ ਰੱਖਾਂ?

ਬਿਲਾਸਪੁਰ– ਜਬਰ-ਜ਼ਿਨਾਹ ਅਤੇ ਬਲੈਕਮੇਲਿੰਗ ਦੇ ਮਾਮਲੇ ਦੇਸ਼ ’ਚ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਛੱਤੀਸਗੜ੍ਹ ਦੇ ਬਿਲਾਸਪੁਰ ’ਚ ਇਕ ਨੌਜਵਾਨ, ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕੇ ਅਤੇ ਉਸ ਨੂੰ ਵਾਇਰਲ ਕਰਨ ਦੀ ਗੱਲ ਆਖ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਹੁਣ ਉਹ ਕੁੜੀ ਮਾਂ ਬਣਨ ਵਾਲੀ ਹੈ। ਉਸ ਦੀ ਕੁੱਖ ’ਚ 12 ਹਫ਼ਤਿਆਂ ਤੋਂ ਬੱਚਾ ਪਲ ਰਿਹਾ ਹੈ। ਉਸ ਨੇ ਕਲੈਕਟਰ ਤੋਂ ਗਰਭਪਾਤ ਕਰਾਉਣ ਦੀ ਮਨਜ਼ੂਰੀ ਮੰਗੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! 3 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ 'ਚ ਅਸਫ਼ਲ ਰਹਿਣ 'ਤੇ ਕੀਤਾ ਬੇਰਹਿਮੀ ਨਾਲ ਕਤਲ

ਕੈਲਕਟਰ ਨੂੰ ਚਿੱਠੀ ’ਚ ਕੁੜੀ ਨੇ ਸਪੱਸ਼ਟ ਲਿਖਿਆ ਹੈ ਕਿ ਉਸ ਨਾਲ ਜਬਰ-ਜ਼ਿਨਾਹ ਹੋਇਆ ਹੈ ਅਤੇ ਉਸ ਦੀ ਕੁੱਖ ’ਚ ਦਰਿੰਦੇ ਦਾ ਬੱਚਾ ਪਲ ਰਿਹਾ ਹੈ। ਉਹ ਉਸ ਨੂੰ ਨਹੀਂ ਰੱਖਣਾ ਚਾਹੁੰਦੀ। ਦਰਅਸਲ ਕੁੜੀ ਦੀ 3 ਸਾਲ ਪਹਿਲਾਂ ਨੌਜਵਾਨ ਨਾਲ ਇਕ ਮੰਦਰ ’ਚ ਜਾਣ-ਪਛਾਣ ਹੋਈ। ਇਕ ਦਿਨ ਉਸ ਨੇ ਕੁੜੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਵਿਆਹ ਦਾ ਝਾਂਸਾ ਦਿੱਤਾ ਅਤੇ ਉਸ ਦੇ ਭਰੋਸੇ ਦਾ ਫਾਇਦਾ ਚੁੱਕ ਕੇ ਉਸ ਨਾਲ ਗੁਜ਼ਾਰੇ ਪਲ ਦੀਆਂ ਤਸਵੀਰਾਂ ਕੈਦ ਕਰਦਾ ਰਿਹਾ, ਤਾਂ ਕਿ ਕੁੜੀ ਉਸ ਦੇ ਸੰਪਰਕ ’ਚ ਰਹੇ।

ਇਹ ਵੀ ਪੜ੍ਹੋ: ਰਾਜਸਥਾਨ ’ਚ 300 ਸਾਲ ਪੁਰਾਣੇ ਮੰਦਰ ’ਤੇ ਚੱਲਿਆ ਬੁਲਡੋਜ਼ਰ

ਇਕ ਦਿਨ ਕੁੜੀ ਨੇ ਨੌਜਵਾਨ ਨਾਲ ਸੰਪਰਕ ਤੋੜਨ ਦੀ ਗੱਲ ਆਖੀ ਸੀ। ਇਹ ਗੱਲ ਸੁਣ ਕੇ ਉਸ ਨੇ ਕੁੜੀ ਦੇ ਮੋਬਾਇਲ ’ਚ ਨਿੱਜੀ ਪਲਾਂ ਦੀਆਂ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀ। ਉਹ ਗਰਭਵਤੀ ਹੈ। ਕੁੜੀ ਨੇ ਦੱਸਿਆ ਕਿ ਉਹ ਮਾਨਸਿਕ ਰੂਪ ਤੋਂ ਇੰਨੀ ਪਰੇਸ਼ਾਨ ਹੈ ਅਤੇ ਅਜਿਹੀ ਸਥਿਤੀ ’ਚ ਬੱਚੇ ਦਾ ਸੋਚਣਾ ਵੀ ਗਲਤ ਲੱਗ ਰਿਹਾ। ਉਹ ਵੀ ਇਕ ਅਜਿਹੇ ਸ਼ਖਸ ਦਾ ਬੱਚਾ, ਜਿਸ ਨੇ ਉਸ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ। ਉਹ ਉਸ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੀ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਘਰ ਨੂੰ ਲਾਈ ਅੱਗ, 5 ਸਾਲ ਦੀ ਮਾਸੂਮ ਬਚੀ ਜ਼ਿੰਦਾ

ਹਾਲਾਂਕਿ ਕੁੜੀ ਨੂੰ ਗਰਭਪਾਤ ਦੀ ਮਨਜ਼ੂਰੀ ਮਿਲਣਾ ਕਾਫੀ ਮੁਸ਼ਕਲ ਹੈ, ਕਿਉਂਕਿ ਇਹ ਭਰੂਣ ਹੱਤਿਆ ਹੈ। ਅਜਿਹੇ ਮਾਮਲੇ ’ਚ ਆਸਾਨੀ ਨਾਲ ਇਜਾਜ਼ਤ ਨਹੀਂ ਮਿਲਦੀ। ਫ਼ਿਲਹਾਲ ਦੋਸ਼ੀ ਖਿਲਾਫ ਧਾਰਾ-376 ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


author

Tanu

Content Editor

Related News