ਕੁੜੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ ਬਜਰੰਗ ਦਲ ਦਾ ਨੇਤਾ ਗ੍ਰਿਫ਼ਤਾਰ
Tuesday, Jan 07, 2025 - 04:50 PM (IST)
ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਬਜਰੰਗ ਦਲ ਦੇ ਸਾਬਕਾ ਜ਼ਿਲ੍ਹਾ ਕਨਵੀਨਰ ਦਿਲੀਪ ਸਿੰਘ ਬਜਰੰਗੀ ਨੂੰ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਕੁੜੀ ਨਾਲ ਜਬਰ ਜ਼ਿਨਾਹ ਕਰਨ ਅਤੇ ਧੋਖਾ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਇੱਥੇ ਦਿੱਤੀ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਮਹੇਸ਼ ਕੁਮਾਰ ਨੇ ਦੱਸਿਆ ਕਿ ਬਜਰੰਗੀ ਨੂੰ ਗੋਵਿੰਦ ਨਗਰ ਪੁਲਸ ਨੇ ਸੋਮਵਾਰ ਨੂੰ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਸ ਨੇ ਥਾਣੇ ਦੇ ਬਾਹਰ ਆਪਣੇ ਚਿਹਰੇ 'ਤੇ ਮਿੱਟੀ ਦਾ ਤੇਲ ਸੁੱਟ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਦਿਲੀਪ ਸਿੰਘ ਬਜਰੰਗੀ ਨੇ ਦੋਸ਼ ਲਗਾਇਆ ਕਿ ਉਸ ਨੂੰ ਜਬਰ ਜ਼ਿਨਾਹ ਦੇ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਨਵੰਬਰ 2024 ਨੂੰ ਕਲੈਕਟਰਗੰਜ ਥਾਣੇ 'ਚ ਕੁੜੀ ਨੇ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ ਦੇ ਬਾਅਦ ਤੋਂ ਬਜਰੰਗੀ ਫਰਾਰ ਸੀ। ਕੁਮਾਰ ਨੇ ਦੱਸਿਆ ਕਿ ਥਾਣੇ ਦੇ ਬਾਹਰ ਲੋਕਾਂ ਵਿਚਾਲੇ ਆਤਮਦਾਹ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪੁਲਸ ਨੇ ਸਰਕਾਰੀ ਕਰਤੱਵਾਂ ਦੀ ਪਾਲਣਾਂ 'ਚ ਰੁਕਾਵਟ ਪਾਉਣ ਅਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਦੋਸ਼ 'ਚ ਉਸ ਖ਼ਿਲਾਫ਼ ਇਕ ਹੋਰ ਐੱਫ.ਆਈ.ਆਰ. ਦਰਜ ਕੀਤੀ ਹੈ।
ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਕ ਕੁੜੀ ਨੇ ਕਲੈਕਟਰਗੰਜ ਥਾਣੇ 'ਚ ਬਜਰੰਗੀ ਖ਼ਿਲਾਫ਼ ਇਕ ਐੱਫ.ਆਈ.ਆਰ. ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਹੈ ਕਿ ਬਜਰੰਗੀ ਨੇ ਉਸ ਨਾਲ ਦੋਸਤੀ ਕੀਤੀ, ਉਸ ਨੂੰ ਘੰਟਾਘਰ ਸਥਿਤ ਇਕ ਹੋਟਲ 'ਚ ਲੈ ਗਿਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਕੁਮਾਰ ਨੇ ਦੱਸਿਆ ਕਿ ਕੁੜੀ ਦਾ ਦੋਸ਼ ਹੈ ਕਿ ਬਜਰੰਗੀ ਨੇ ਉਸ ਦਾ ਇਕ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ ਮੰਚ 'ਤੇ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਪਰ ਬਜਰੰਗੀ ਦੇ ਫਰਾਰ ਹੋਣ ਕਾਰਨ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਬਜਰੰਗੀ ਆਪਣੇ ਸਮਰਥਕਾਂ ਅਤੇ ਬਜਰੰਗ ਦਲ ਦੇ ਵਰਕਰ ਨਾਲ ਗੋਵਿੰਦ ਨਗਰ ਪੁਲਸ ਥਾਣੇ ਪਹੁੰਚਿਆ ਅਤੇ ਪੁਲਸ ਸਟੇਸ਼ਨ ਉਤਪੀੜਨ ਲਈ ਸੋਸ਼ਲ ਮੀਡੀਆ ਮੰਚ 'ਤੇ ਲਾਈਵ ਸਟ੍ਰੀਮ ਕਰ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8