ਬੁਲੰਦਸ਼ਹਿਰ ’ਚ ਗੈਂਗਰੇਪ ਤੋਂ ਬਾਅਦ ਕੁੜੀ ਦਾ ਕਤਲ, ਪੁਲਸ ਨੇ ਅੱਧੀ ਰਾਤ ਨੂੰ ਕਰਵਾਇਆ ਅੰਤਿਮ ਸੰਸਕਾਰ

Thursday, Feb 03, 2022 - 09:51 AM (IST)

ਬੁਲੰਦਸ਼ਹਿਰ ’ਚ ਗੈਂਗਰੇਪ ਤੋਂ ਬਾਅਦ ਕੁੜੀ ਦਾ ਕਤਲ, ਪੁਲਸ ਨੇ ਅੱਧੀ ਰਾਤ ਨੂੰ ਕਰਵਾਇਆ ਅੰਤਿਮ ਸੰਸਕਾਰ

ਬੁਲੰਦਸ਼ਹਿਰ- ਹਾਥਰਸ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ 2 ਸਾਲ ਬਾਅਦ ਬੁਲੰਦਸ਼ਹਿਰ ਵਿਚ ਵੀ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਇਥੇ ਖੇਤਾਂ ਵਿਚ ਕੰਮ ਕਰਨ ਗਈ ਕੁੜੀ ਦੀ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਹਾਥਰਸ ਵਾਂਗ ਇਥੇ ਪੁਲਸ ਨੇ ਖੁਦ ਤਾਂ ਲਾਸ਼ ਨਹੀਂ ਸਾੜੀ ਸਗੋਂ ਪਰਿਵਾਰ ਨੂੰ ਧਮਕਾ ਕੇ ਅੱਧੀ ਰਾਤ ਨੂੰ ਹੀ ਪੀੜਤਾ ਦਾ ਅੰਤਮ ਸੰਸਕਾਰ ਕਰਨ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ। ਬੁਲੰਦਸ਼ਹਿਰ ਅਤੇ ਅਲੀਗੜ੍ਹ ਦੀ ਸਰਹੱਦ ’ਤੇ ਵਸੇ ਪਿੰਡ ਡਿਬਾਈ-ਗਾਲਿਬਪੁਰ ਵਿਚ 21 ਜਨਵਰੀ ਦੇ ਇਸ ਮਾਮਲੇ ਨੂੰ ਪੁਲਸ-ਪ੍ਰਸ਼ਾਸਨ ਨੇ ਡਰਾ-ਧਮਕਾ ਕੇ ਦਬਾ ਦਿੱਤਾ ਸੀ। ਕਹਾਣੀ ਇਹ ਦੱਸੀ ਗਈ ਕਿ ਪ੍ਰੇਮ ਪ੍ਰਸੰਗ ਕਾਰਨ ਕੁੜੀ ਦੀ ਹੱਤਿਆ ਹੋਈ ਹੈ। ਮੁੰਡੇ ਨੇ ਖੁਦ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ : ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, ਵਿਆਹ ਤੋਂ ਅਗਲੇ ਦਿਨ ਲਾੜੇ ਨੇ ਕੀਤੀ ਅਜਿਹੀ ਹਰਕਤ ਕਿ ਪਹੁੰਚਿਆ ਥਾਣੇ
ਕੁੜੀ ਦੇ ਪਰਿਵਾਰਕ ਮੈਂਬਰ ਮੁਤਾਬਕ ਡਿਬਾਈ ਗਾਲਿਬਪੁਰ ਵਾਸੀ ਉਨ੍ਹਾਂ ਦੀ 16 ਸਾਲਾ ਭਾਣਜੀ ਆਪਣੇ ਘਰ ਵਿਚ ਸੀ। ਉਹ 21 ਜਨਵਰੀ ਨੂੰ ਘਰੋਂ ਚਾਰਾ ਲੈਣ ਗਈ ਸੀ। ਦੁਪਹਿਰ ਨੂੰ ਧੋਰਊ ਪਿੰਡ ਵਾਸੀ ਸੌਰਭ ਸ਼ਰਮਾ ਅਤੇ ਉਸ ਦੇ 3 ਸਾਥੀ ਉਸ ਨੂੰ ਜਬਰੀ ਉਠਾ ਕੇ ਉਸੇ ਪਿੰਡ ਵਿਚ ਟਿਊਬਵੈੱਲ ’ਤੇ ਲੈ ਗਏ। ਉਥੇ ਹੀ ਉਸ ਦੇ ਨਾਲ ਸਾਰਿਆਂ ਨੇ ਗੈਂਗਰੇਪ ਕੀਤਾ। ਉਸ ਤੋਂ ਬਾਅਦ ਸੌਰਭ ਨੇ ਕੁੜੀ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਦੇ ਫੋਨ ਨਾਲ ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਾ। ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਸੀਂ ਐੱਫ. ਆਈ. ਆਰ. ਵਿਚ ਗੈਂਗਰੇਪ ਦੀ ਧਾਰਾ ਜੋੜਨ ਅਤੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਪਰ ਪੁਲਸ ਨੇ ਧਮਕਾ ਕੇ ਚੁੱਪ ਕਰਵਾ ਦਿੱਤਾ। ਸਾਨੂੰ ਰਾਤ ਨੂੰ ਲਗਭਗ 8 ਵਜੇ ਲਾਸ਼ ਸੌਂਪ ਦਿੱਤੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News