3 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ

Wednesday, Apr 09, 2025 - 03:59 PM (IST)

3 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ

ਟੋਹਾਨਾ- ਤਿੰਨ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਪਿੰਡ ਲਾਲੁਵਾਲ ਦੇ ਮੁਕੇਸ਼ ਅਤੇ ਕਾਨਾ ਖੇੜਾ ਦੇ ਸਤੀਸ਼ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਦੇ ਨਾਲ 1.75 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਘਟਨਾ 30 ਜੂਨ 2024 ਨੂੰ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ਦੇ ਸਦਰ ਖੇਤਰ 'ਚ ਹੋਈ ਸੀ। ਘਟਨਾ ਦੀ ਰਾਤ ਦੋਵੇਂ ਦੋਸ਼ੀਆਂ ਨੇ ਪੀੜਤਾ ਦੇ ਪਿਤਾ ਅਤੇ ਸਤੀਸ਼ ਦੇ ਫੁੱਫੜ ਨਾਲ ਸ਼ਰਾਬ ਪੀਤੀ ਸੀ। ਫੁੱਫੜ ਸ਼ਰਾਬ ਪੀਣ ਤੋਂ ਬਾਅਦ ਘਰ ਚਲਾ ਗਿਆ। ਪੀੜਤਾ ਦਾ ਪਿਤਾ ਵੀ ਨਸ਼ੇ 'ਚ ਸੌਂ ਗਿਆ। ਇਸ ਤੋਂ ਬਾਅਦ ਦੋਵੇਂ ਦੋਸ਼ੀ ਮਾਂ ਕੋਲ ਸੌਂ ਰਹੀ ਬੱਚੀ ਨੂੰ ਚੁੱਕ ਕੇ ਖੇਤਾਂ 'ਚ ਲੈ ਗਏ। ਉੱਥੇ ਉਨ੍ਹਾਂ ਨੇ ਬੱਚੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਨੂੰ ਸੜਕ 'ਤੇ ਛੱਡ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ 'ਚ ਮਿਲੀ ਲਾਸ਼

ਪੀੜਤ ਪਰਿਵਾਰ ਟੋਹਾਨਾ ਅਤੇ ਕੁਲਾਂ ਕੋਲ ਇਕ ਜਮੀਂਦਾਰ ਦੇ ਖੇਤ 'ਤੇ ਰਹਿੰਦਾ ਸੀ। ਉਹ ਕਰੀਬ 2 ਮਹੀਨੇ ਪਹਿਲਾਂ ਹੀ ਇੱਥੇ ਆਏ ਸਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਘਟਨਾ ਦੀ ਰਾਤ ਕਰੀਬ 3 ਵਜੇ ਜਦੋਂ ਪਿਤਾ ਦੀ ਨੀਂਦ ਖੁੱਲ੍ਹੀ ਤਾਂ ਬੱਚੀ ਬਿਸਤਰ 'ਤੇ ਨਹੀਂ ਸੀ। ਪਰਿਵਾਰ ਨੇ ਖੇਤ ਮਾਲਕ ਦੀ ਮਦਦ ਨਾਲ ਬੱਚੀ ਦੀ ਭਾਲ ਕੀਤੀ। ਬੱਚੀ ਜਾਖਲ ਰੋਡ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ। ਉਸ ਨੂੰ ਤੁਰੰਤ ਰੋਹਤਕ ਪੀਜੀਆਈ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੱਜ ਅਮਿਤ ਗਰਗ ਦੀ ਕੋਰਟ ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News