ਮਹਾਰਾਸ਼ਟਰ ਤੋਂ ਅਗਵਾ ਕੁੜੀ ਫਰੀਦਾਬਾਦ ''ਚ ਮਿਲੀ, ਦੋਸ਼ੀ ਅਧਿਆਪਕ ਗ੍ਰਿਫ਼ਤਾਰ

Monday, May 23, 2022 - 07:22 PM (IST)

ਮਹਾਰਾਸ਼ਟਰ ਤੋਂ ਅਗਵਾ ਕੁੜੀ ਫਰੀਦਾਬਾਦ ''ਚ ਮਿਲੀ, ਦੋਸ਼ੀ ਅਧਿਆਪਕ ਗ੍ਰਿਫ਼ਤਾਰ

ਫਰੀਦਾਬਾਦ (ਭਾਸ਼ਾ)- ਮਹਾਰਾਸ਼ਟਰ ਤੋਂ ਇਕ 13 ਸਾਲਾ ਨਾਬਾਲਗ ਕੁੜੀ ਦੇ ਅਗਵਾ ਮਾਮਲੇ 'ਚ ਮੁੰਬਈ ਪੁਲਸ ਨੇ ਸੋਮਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਇਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੋਸ਼ੀ ਅਧਿਆਪਕ ਦੇ ਚੰਗੁਲ ਤੋਂ ਕੁੜੀ ਨੂੰ ਛੁਡਾ ਲਿਆ ਹੈ। ਇਸ ਕੰਮ 'ਚ ਫਰੀਦਾਬਾਦ ਪੁਲਸ ਨੇ ਵੀ ਮੁੰਬਈ ਪੁਲਸ ਦਾ ਪੂਰਾ ਸਹਿਯੋਗ ਕੀਤਾ। ਪੁਲਸ ਬੁਲਾਰੇ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਸਥਿਤ ਕਲਿਆਣ ਬਸਤੀ 'ਚ ਰਹਿਣ ਵਾਲੀ 13 ਸਾਲਾ ਨਾਬਾਲਗ ਕੁੜੀ ਬੀਤੇ ਇਕ ਮਈ ਤੋਂ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ

ਕਲਿਆਣ ਤਾਲੁਕਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸੇ ਇਲਾਕੇ ਦਾ ਇਕ ਨਿੱਜੀ ਟਿਊਸ਼ਨ ਦੇਣ ਵਾਲਾ ਅਧਿਆਪਕ ਵੀ ਉਸੇ ਦਿਨ ਤੋਂ ਲਾਪਤਾ ਹੈ। ਇਸ ਤੋਂ ਬਾਅਦ ਪੁਲਸ ਨੇ ਪਤਾ ਕੀਤਾ ਤਾਂ ਅਧਿਆਪਕ ਦੇ ਮੋਬਾਇਲ ਨੰਬਰ ਦੀ ਸਥਿਤੀ (ਲੋਕੇਸ਼ਨ) ਫਰੀਦਾਬਾਦ 'ਚ ਮਿਲੀ। ਉਨ੍ਹਾਂ ਨੇ ਫਰੀਦਾਬਾਦ ਪੁਲਸ ਨਾਲ ਸੰਪਰਕ ਕੀਤਾ ਅਤੇ ਦੋਸ਼ੀ ਦੀ ਤਸਵੀਰ ਨਾਲ ਉਸ ਦਾ ਵੇਰਵਾ ਉਨ੍ਹਾਂ ਨੂੰ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉੱਥੇ ਦੋਸ਼ੀ ਅਤੇ ਕੁੜੀ ਨੂੰ ਦੇਖਿਆ। ਇਸ ਤੋਂ ਬਾਅਦ ਮਹਾਰਾਸ਼ਟਰ ਪੁਲਸ ਦੀ ਇਕ ਟੀਮ ਫਰੀਦਾਬਾਦ ਪਹੁੰਚੀ ਅਤੇ ਉਸ ਨੇ ਕੁੜੀ ਨੂੰ ਛੁਡਾਇਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News