ਗੋਲਗੱਪੇ ਖਾਣ ਗਈ ਲੜਕੀ ਨੂੰ ਠੇਲੇ ਵਾਲੇ ਨਾਲ ਹੋਇਆ ਪਿਆਰ, ਦੋਵੇਂ ਘਰੋਂ ਭੱਜੇ

Friday, Aug 07, 2020 - 11:35 PM (IST)

ਗੋਲਗੱਪੇ ਖਾਣ ਗਈ ਲੜਕੀ ਨੂੰ ਠੇਲੇ ਵਾਲੇ ਨਾਲ ਹੋਇਆ ਪਿਆਰ, ਦੋਵੇਂ ਘਰੋਂ ਭੱਜੇ

ਮਿਰਜ਼ਾਪੁਰ - ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਗੋਲਗੱਪੇ ਖਾਣ ਗਈ ਤਾਂ ਉਸ ਨੂੰ ਗੋਲਗੱਪੇ ਵੇਚਣ ਵਾਲੇ ਨਾਲ ਪਿਆਰ ਹੋ ਗਿਆ। ਇੰਨਾਂ ਹੀ ਨਹੀਂ ਮੌਕਾ ਦੇਖ ਕੇ ਉਹ ਉਸ ਦੇ ਨਾਲ ਘਰੋਂ ਭੱਜ ਵੀ ਗਈ। ਲੜਕੀ ਜਦੋਂ ਦੂਜੇ ਦਿਨ ਵਾਪਸ ਘਰ ਪਰਤੀ ਤਾਂ ਪੂਰੇ ਮਾਮਲਾ ਦਾ ਖੁਲਾਸਾ ਹੋਇਆ।

ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਸੜਕ ਦੇ ਕੰਡੇ ਗੋਲਗੱਪੇ ਲਗਾਉਣ ਵਾਲਾ ਨੌਜਵਾਨ ਵੀ ਗਾਇਬ ਹੈ ਤਾਂ ਪਰਿਵਾਰ ਵਾਲਿਆਂ ਨੇ ਕਛਵਾ ਥਾਣੇ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪੁਲਸ ਸਰਗਰਮ ਹੋਈ। ਇਸ ਦੌਰਾਨ ਗੋਲਗੱਪੇ ਵੇਚਣ ਵਾਲੇ ਨੌਜਵਾਨ ਨੇ ਪਰਿਵਾਰ ਵਾਲਿਆਂ ਨੂੰ ਮੋਬਾਈਲ 'ਤੇ ਫੋਨ ਕਰ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਝਾਂਸੀ ਜਾ ਰਿਹਾ ਹੈ।

ਹਾਲਾਂਕਿ ਨੌਜਵਾਨ ਦੇ ਪਰਿਵਾਰ ਅਤੇ ਪੁਲਸ ਦੀ ਗੱਲਬਾਤ ਤੋਂ ਬਾਅਦ ਉਸ ਨੇ ਲੜਕੀ ਨੂੰ ਛੱਡਿਆ। ਦੂਜੇ ਦਿਨ ਪ੍ਰੇਮੀ ਦੇ ਨਾਲ ਭੱਜੀ ਲੜਕੀ ਨੂੰ ਪੁਲਸ ਦੀ ਮਦਦ ਨਾਲ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ ਗਿਆ। ਕਛਵਾ ਥਾਣਾ ਇੰਚਾਰਜ ਸੁਭਾਸ਼ ਚੰਦਰ ਰਾਏ ਦਾ ਕਹਿਣਾ ਹੈ ਕਿ ਘਟਨਾ 28-29 ਜੁਲਾਈ ਦੀ ਹੈ। ਇਸ ਮਾਮਲੇ 'ਚ ਅਸੀਂ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਸੀ। ਪਰਿਵਾਰ ਦੀ ਸੂਚਨਾ 'ਤੇ ਲੜਕੀ ਨੂੰ ਬਰਾਮਦ ਕਰ ਦੂਜੇ ਦਿਨ ਹੀ ਉਨ੍ਹਾਂ ਨੂੰ ਸੌਂਪ ਦਿੱਤਾ ਹੈ।


author

Inder Prajapati

Content Editor

Related News