ਛੇੜਛਾੜ ਤੋਂ ਤੰਗ ਕੁੜੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ''ਚ ਭਾਰਤ ਮਾਤਾ ਤੋਂ ਮੰਗੀ ਮੁਆਫੀ

12/14/2020 1:45:15 AM

ਮੁੰਬਈ - ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਪੰਢਰਪੁਰ ਕਸਬੇ ਵਿੱਚ ਇੱਕ ਕੁੜੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕੁੜੀ ਲਗਾਤਾਰ ਤਿੰਨ ਲੋਕਾਂ ਦੀ ਛੇੜਛਾੜ ਤੋਂ ਪ੍ਰੇਸ਼ਾਨ ਸੀ ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। 

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਨੇ 7 ਦਸੰਬਰ ਨੂੰ ਫਾਹਾ ਲਗਾ ਲਿਆ ਸੀ। ਕੁੜੀ ਨੇ ਜਿਹੜਾ ਸੁਸਾਈਡ ਨੋਟ ਲਿਖਿਆ ਹੈ ਉਸ ਦੇ ਮੁਤਾਬਕ ਉਹ ਫੌਜ ਵਿੱਚ ਜਾਣਾ ਚਾਹੁੰਦੀ ਸੀ। ਉਸ ਨੇ ਸੁਸਾਈਡ ਨੋਟ ਵਿੱਚ ਤਿੰਨਾਂ ਦੋਸ਼ੀਆਂ ਦੇ ਨਾਮ ਵੀ ਲਿਖੇ ਹਨ।
ਬਿਨਾਂ ਬੇਹੋਸ਼ ਕੀਤੇ 9 ਸਾਲਾ ਕੁੜੀ ਦੀ ਕੀਤੀ ਬ੍ਰੇਨ ਸਰਜਰੀ, ਉਹ ਮਜੇ ਨਾਲ ਵਜਾਉਂਦੀ ਰਹੀ ਪਿਆਨੋ

ਇੱਕ ਸਮਾਚਾਰ ਏਜੰਸੀ ਮੁਤਾਬਕ ਪੰਢਰਪੁਰ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਪ੍ਰਸ਼ਾਂਤ ਭਸਮੀ ਨੇ ਦੱਸਿਆ, ਅਸੀਂ ਆਈ.ਪੀ.ਸੀ. ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਸਾਰੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਸਾਈਡ ਨੋਟ ਦੇ ਅਨੁਸਾਰ, ਇੱਕ ਦੋਸ਼ੀ ਨੇ ਕੁੜੀ ਦਾ ਹੱਥ ਫੜਿਆ ਸੀ ਅਤੇ ਉਸ ਨੂੰ ਇਸ ਬਾਰੇ ਕੁਝ ਨਾ ਬੋਲਣ ਦੀ ਧਮਕੀ ਦਿੱਤੀ ਸੀ।
ਪੱਛਮੀ ਬੰਗਾਲ 'ਚ ਹਿੰਸਾ ਅਤੇ ਅੱਤਵਾਦ ਦਾ ਮਾਹੌਲ, ਸੁਰੱਖਿਆ ਬਲਾਂ ਦੀ ਹੋਵੇ ਤਾਇਨਾਤੀ: ਕੈਲਾਸ਼ ਵਿਜੇਵਰਗੀਏ

ਪ੍ਰਸ਼ਾਂਤ ਭਸਮੀ ਨੇ ਕਿਹਾ ਕਿ ਕੁੜੀ ਦੀ ਮੌਤ ਹੋਣ ਦੇ ਤਿੰਨ ਦਿਨ ਬਾਅਦ, ਉਸ ਦੇ ਪਰਿਵਾਰ ਨੂੰ ਉਸ ਦੀ ਇੱਕ ਨੋਟਬੁਕ ਵਿੱਚ ਇੱਕ ਸੁਸਾਈਡ ਨੋਟ ਮਿਲਿਆ। ਨੋਟ ਵਿੱਚ ਕੁੜੀ ਨੇ ਲਿਖਿਆ ਹੈ ਕਿ ਫੌਜ ਦੀ ਵਰਦੀ ਅਤੇ ਤਿਰੰਗੇ ਦੇ ਬੈਚ ਦਾ ਉਸਦਾ ਸੁਫ਼ਨਾ ਸੱਚ ਨਹੀਂ ਹੋਵੇਗਾ ਕਿਉਂਕਿ ਉਹ ਤਿੰਨ ਲੋਕਾਂ ਦੀ ਛੇੜਛਾੜ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਜਾ ਰਹੀ ਹੈ।

ਪੁਲਸ ਅਧਿਕਾਰੀ ਨੇ ਸੁਸਾਈਡ ਨੋਟ ਦੇ ਹਵਾਲੇ ਤੋਂ ਦੱਸਿਆ ਕਿ ਕੁੜੀ ਨੇ ਤਿੰਨ ਮੁੰਡਿਆਂ 'ਤੇ ਫੌਜ ਵਿੱਚ ਸ਼ਾਮਲ ਹੋਣ ਦੇ ਆਪਣੇ ਸੁਫ਼ਨਿਆਂ ਨੂੰ ਖ਼ਤਮ ਕਰਨ ਦਾ ਦੋਸ਼ ਲਗਾਇਆ ਹੈ। ਕੁੜੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਭਾਰਤ ਮਾਤਾ ਅਤੇ ਆਪਣੇ ਮਾਤਾ-ਪਿਤਾ ਤੋਂ ਮੁਆਫੀ ਮੰਗੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News