ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ ''ਚ ਮਿਲੀ ਲਾਸ਼

Monday, Apr 07, 2025 - 11:31 AM (IST)

ਕੰਨਿਆ ਭੋਜਨ ਲਈ ਘਰੋਂ ਨਿਕਲੀ ਸੀ ਕੁੜੀ, ਸ਼ਾਮ ਨੂੰ ਗੁਆਂਢੀ ਦੀ ਕਾਰ ''ਚ ਮਿਲੀ ਲਾਸ਼

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਇਕ ਗੁਆਂਢੀ ਨੌਜਵਾਨ ਦੀ ਕਾਰ 'ਚੋਂ 6 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਸਥਾਨਕ ਲੋਕਾਂ 'ਚ ਗੁੱਸਾ ਫੈਲ ਗਿਆ। ਭੀੜ ਨੇ ਦੋਸ਼ੀ ਨੌਜਵਾਨ ਦੀ ਕਾਰ ਅਤੇ ਘਰ ਦੀ ਭੰਨ-ਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਹ ਪੂਰਾ ਮਾਮਲਾ ਮੋਹਨ ਨਗਰ ਥਾਣਾ ਖੇਤਰ ਦਾ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 9 ਵਜੇ ਕੁੜੀ ਕੰਨਿਆ ਭੋਜਨ ਲਈ ਹੋਰ ਕੁੜੀਆਂ ਨਾਲ ਨੇੜਲੇ ਮੰਦਰ ਗਈ ਹੋਈ ਸੀ। ਜਦੋਂ ਉਹ ਘਰ ਵਾਪਸ ਨਹੀਂ ਆਈ ਤਾਂ ਉਸ ਦੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਸਾਰਾ ਦਿਨ ਭਾਲ ਕਰਨ ਦੇ ਬਾਵਜੂਦ, ਮਾਸੂਮ ਬੱਚੀ ਨਹੀਂ ਮਿਲੀ। ਸ਼ਾਮ ਨੂੰ ਕੁੜੀ ਦੀ ਲਾਸ਼ ਇਕ ਨੌਜਵਾਨ ਬਾਦਲ (28) ਦੀ ਕਾਰ 'ਚੋਂ ਮਿਲੀ, ਜੋ ਉਸ ਦੇ ਘਰ ਦੇ ਨੇੜੇ ਖੜੀ ਸੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਨੂੰ ਦੁਰਗ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ 'ਚ ਡਾਕਟਰ ਨੇ ਕਿਹਾ ਹੈ ਕਿ ਕੁੜੀ ਦੀ ਮੌਤ ਦਾ ਕਾਰਨ ਬਿਜਲੀ ਦਾ ਝਟਕਾ ਦੱਸਿਆ ਸੀ।

ਇਹ ਵੀ ਪੜ੍ਹੋ : ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ

ਪੁਲਸ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉੱਥੇ ਹੀ ਸ਼ੱਕੀ ਨੂੰ ਹਿਰਾਸਤ 'ਚ ਲੈ ਕੇ ਥਾਣੇ 'ਚ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਲੋਕਾਂ ਨੇ ਦੇਰ ਰਾਤ ਸ਼ੱਕੀ ਬਾਦਲ ਦੇ ਘਰ ਜਾ ਕੇ ਅੱਗ ਲਗਾ ਦਿੱਤੀ। ਬਹੁਤ ਮੁਸ਼ਕਲ ਨਾਲ ਘਰ ਦੇ ਲੋਕਾਂ ਨੇ ਆਪਣੀ ਜਾਨ ਬਚਾਈ। ਅੱਗ ਲੱਗਣ ਨਾਲ ਘਰ ਦੇ ਬਾਹਰ ਖੜ੍ਹੀ ਬਾਈਕ ਪੂਰੀ ਤਰ੍ਹਾਂ ਸੜ ਗਈ। ਪਰਿਵਾਰ ਵਾਲੇ ਘਰ 'ਚ ਤਾਲਾ ਲਗਾ ਕੇ ਦੂਜੀ ਜਗ੍ਹਾ ਚਲੇ ਗਏ ਹਨ। ਪੂਰੇ ਖੇਤਰ 'ਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਮੋਹਨ ਨਗਰ ਟੀਆਈ ਸ਼ਿਵ ਕੁਮਾਰ ਚੰਦਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਜਾਂਚ ਤੋਂ ਬਾਅਦ ਹੀ ਕੁਝ ਸਪੱਸ਼ਟ ਕਿਹਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News