ਵੱਡੀ ਖ਼ਬਰ ; ਜਬਰ-ਜ਼ਿਨਾਹ ਮਾਮਲੇ ''ਚ ਕੌਂਸਲਰ ਗ੍ਰਿਫ਼ਤਾਰ, ਪਾਰਟੀ ਨੇ ਵੀ ਕੀਤਾ ਮੁਅੱਤਲ
Monday, Jul 28, 2025 - 10:12 AM (IST)

ਭੁਵਨੇਸ਼ਵਰ- ਬੀਜੂ ਜਨਤਾ ਦਲ (ਬੀਜਦ) ਦੇ ਨੇਤਾ ਅਤੇ ਭੁਵਨੇਸ਼ਵਰ ਨਗਰ ਨਿਗਮ (ਬੀ. ਐੱਮ. ਸੀ.) ਦੇ ਕੌਂਸਲਰ ਅਮਰੇਸ਼ ਜੇਨਾ ਨੂੰ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਭੁਵਨੇਸ਼ਵਰ ਵਿਚ ਬੀਜਦ ਨੇਤਾ ਜੇਨਾ ਵਿਰੁੱਧ ਲਕਸ਼ਮੀਸਾਗਰ ਥਾਣੇ ’ਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾ 64 (2) (ਜਬਰ-ਜ਼ਨਾਹ), 89 (ਔਰਤ ਦੀ ਸਹਿਮਤੀ ਤੋਂ ਬਿਨਾਂ ਉਸ ਦਾ ਗਰਭਪਾਤ ਕਰਵਾਉਣਾ), 296 (ਅਸ਼ਲੀਲ ਹਰਕਤ) ਅਤੇ 352 (ਅਪਰਾਧਿਕ ਧਮਕੀ) ਦੇ ਇਲਾਵਾ ਪਾਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਬੁੱਧਵਾਰ ਨੂੰ ਇਸ ਸਬੰਧ ਵਿਚ ਲਕਸ਼ਮੀਸਾਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e