ਸਵੇਰੇ ਸੈਰ ਲਈ ਗਈ ਮੁਟਿਆਰ ਨੇ ਪ੍ਰੇਮੀ ਨੂੰ ਭੇਜੀ ਸੈਲਫੀ, ਨਹਿਰ ''ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Wednesday, Jun 09, 2021 - 11:42 PM (IST)

ਸਵੇਰੇ ਸੈਰ ਲਈ ਗਈ ਮੁਟਿਆਰ ਨੇ ਪ੍ਰੇਮੀ ਨੂੰ ਭੇਜੀ ਸੈਲਫੀ, ਨਹਿਰ ''ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਭੋਪਾਲ - ਮੱਧ ਪ੍ਰਦੇਸ਼ ਦੇ ਰੀਵਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ। ਸਵੇਰੇ ਸੈਰ ਲਈ ਗਈ ਇੱਕ ਮੁਟਿਆਰ ਨੇ ਪਹਿਲਾਂ ਆਪਣੇ ਪ੍ਰੇਮੀ ਨੂੰ ਸੈਲਫੀ ਭੇਜੀ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ। ਹੁਣ ਪੁੱਛਗਿੱਛ ਲਈ ਪ੍ਰੇਮੀ ਨੂੰ ਤਲਬ ਕੀਤਾ ਜਾ ਰਿਹਾ ਹੈ। ਮਾਮਲਾ ਬਿਛਿਆ ਥਾਣਾ ਖੇਤਰ ਦਾ ਹੈ ਜਿੱਥੇ ਰਾਣੀ ਤਾਲਾਬ ਵਿੱਚ ਸਵੇਰ ਦੀ ਸੈਰ ਲਈ ਇੱਕ ਮੁਟਿਆਰ ਨੇਹਾ ਪਟੇਲ  (22) ਘਰੋਂ ਨਿਕਲੀ ਸੀ ਪਰ ਬੁੱਧਵਾਰ ਨੂੰ ਨਹਿਰ ਵਿੱਚ ਉਸ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ- ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਨੂੰ ਤਿਆਰ, ਕਿਹਾ- ਖੇਤੀਬਾੜੀ ਕਾਨੂੰਨਾਂ 'ਚ ਕਿੱਥੇ ਇਤਰਾਜ਼ ਹੈ ਦੱਸੋ

ਮਰਨ ਤੋਂ ਪਹਿਲਾਂ ਮੁਟਿਆਰ ਨੇ ਆਪਣੇ ਪ੍ਰੇਮੀ ਦਿਲੀਪ ਤਿਵਾੜੀ ਦੇ ਵਟਸਐੱਪ 'ਤੇ ਇੱਕ ਸੈਲਫੀ ਭੇਜੀ ਸੀ। ਉਹ ਸੈਲਫੀ ਸਿਲਪਰਾ ਨਹਿਰ ਦੀ ਸੀ, ਲਿਹਾਜਾ ਪ੍ਰੇਮੀ ਨੇ ਅਣਹੋਣੀ ਨੂੰ ਸਮਝ ਲਿਆ। ਸੈਲਫੀ ਵਿੱਚ ਮੁਟਿਆਰ ਨਹਿਰ  ਦੇ ਕੰਢੇ ਨਜ਼ਰ ਆ ਰਹੀ ਸੀ। ਉਸ ਨੇ ਮੁਟਿਆਰ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਪਰਿਵਾਰ ਨੇ ਪੁਲਸ ਨੂੰ ਪੂਰਾ ਮਾਮਲਾ ਦੱਸਿਆ। ਇਸ ਤੋਂ ਬਾਅਦ ਪੁਲਸ ਨੇ ਸਿਲਪਰਾ ਨਹਿਰ ਵਿੱਚ ਰੈਸਕਿਊ ਸ਼ੁਰੂ ਕੀਤਾ। ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਰੈਸਕਿਊ ਕਰ ਲਾਸ਼ ਨੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ- ਰਾਜਨੀਤਕ ਦਲ ਦੇ ਨੇਤਾ ਦੀ ਧੀ ਨਾਲ ਹੈਵਾਨੀਅਤ, ਰੇਪ ਕਰਕੇ ਅੱਖ ਕੱਢ ਦਰਖ਼ਤ ਨਾਲ ਲਟਕਾਈ ਲਾਸ਼

ਬਿਛਿਆ ਥਾਣਾ ਇੰਚਾਰਜ ਜਗਦੀਸ਼ ਠਾਕੁਰ ਨੇ ਦੱਸਿਆ ਕਿ ਮ੍ਰਿਤਕ ਮੁਟਿਆਰ ਅਤੇ ਦਿਲੀਪ ਤਿਵਾੜੀ ਇੱਕ ਸੋਨੋਗ੍ਰਾਫੀ ਸੈਂਟਰ ਵਿੱਚ ਨਾਲ ਹੀ ਕੰਮ ਕਰਦੇ ਸਨ। ਕੁੱਝ ਦਿਨਾਂ ਪਹਿਲਾਂ ਹੀ ਦਿਲੀਪ ਨੂੰ ਸੈਂਟਰ ਤੋਂ ਬਾਹਰ ਕੀਤਾ ਗਿਆ ਸੀ। ਪੁਲਸ ਇਨ੍ਹਾਂ ਦੇ ਰਿਸ਼ਤੇ ਅਤੇ ਪਰਿਵਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਪਰਿਵਾਰ ਨੇ ਦਿਲੀਪ ਤਿਵਾੜੀ 'ਤੇ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਨੂੰ ਵੀ ਸ਼ੱਕ ਹੈ ਕਿ ਕੁੱਝ ਗੜਬੜ ਹੈ ਅਖੀਰ ਮੁਟਿਆਰ ਨੇ ਇਸ ਨੌਜਵਾਨ ਨੂੰ ਵੀ ਕਿਉਂ ਫੋਨ ਕੀਤਾ ਸੀ।

 ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News