150 ਫੁੱਟ ਡੂੰਘੇ ਬੋਰਵੈੱਲ ''ਚ ਡਿੱਗੀ 3 ਸਾਲਾ ਬੱਚੀ, ਰੈਸਕਿਊ ਜਾਰੀ
Monday, Dec 23, 2024 - 04:43 PM (IST)
ਜੈਪੁਰ- ਸੋਮਵਾਰ ਸਵੇਰੇ ਇਕ ਬੱਚੀ ਬੋਰਵੈੱਲ 'ਚ ਡਿੱਗ ਗਈ। ਬੱਚੀ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਹ ਘਟਨਾ ਰਾਜਸਥਾਨ ਦੇ ਕੋਟਪੂਤਲੀ ਜ਼ਿਲ੍ਹੇ ਦੀ ਹੈ। ਥਾਣਾ ਅਧਿਕਾਰੀ ਮੁਹੰਮਦ ਇਮਰਾਨ ਨੇ ਦੱਸਿਆ ਕਿ ਕਿਤਰਪੁਰਾ ਇਲਾਕੇ 'ਚ ਭੂਪੇਂਦਰ ਚੌਧਰੀ ਨਾਮੀ ਵਿਅਕਤੀ ਦੇ ਖੇਤ 'ਚ ਉਸ ਦੀ ਸਾਢੇ ਤਿੰਨ ਸਾਲ ਦੀ ਬੱਚੀ ਚੇਤਨਾ ਫਿਸਲ ਕੇ ਬੋਰਵੈੱਲ 'ਚ ਡਿੱਗ ਗਈ। ਇਮਰਾਨ ਅਨੁਸਾਰ ਬੋਰਵੈੱਲ ਦੀ ਡੂੰਘਾਈ 150 ਫੁੱਟ ਹੈ ਅਤੇ ਬੱਚੀ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੋਰਵੈੱਲ ਖੁੱਲ੍ਹਾ ਪਿਆ ਸੀ ਅਤੇ ਉਸ ਦੇ ਅੰਦਰੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਜਨਮ ਦਿਨ ਪਾਰਟੀ 'ਚ ਆਏ ਤਿੰਨ ਦੋਸਤਾਂ 'ਤੇ ਫਾਇਰਿੰਗ, ਕੁੜੀ ਤੇ 2 ਨੌਜਵਾਨਾਂ ਦੀ ਮੌਤ
ਇਮਰਾਨ ਅਨੁਸਾਰ, ਰਾਜ ਆਫ਼ਤ ਪ੍ਰਬੰਧਨ ਫੋਰਸ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਰਹੀਆਂ ਹਨ। ਰਾਜਸਥਾਨ ਦੇ ਕੈਬਨਿਟ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਬੱਚੀ ਦੇ ਬੋਰਵੈੱਲ 'ਚ ਡਿੱਗਣ ਦੀ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਸੰਬੰਧਤ ਅਧਿਕਾਰੀਆਂ ਤੋਂ ਰਾਹਤ ਅਤੇ ਬਚਾਅ ਕੰਮਾਂ ਬਾਰੇ ਜਾਣਕਾਰੀ ਦਿੱਤੀ। ਰਾਠੌੜ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੋਟਪੂਤਲੀ 'ਚ ਤਿੰਨ ਸਾਲ ਦੀ ਚੇਤਨਾ ਦੇ ਬੋਰਵੈੱਲ 'ਚ ਡਿੱਗਣ ਦੀ ਘਟਨਾ ਬੇਹੱਦ ਦੁਖਦ ਹੈ। ਸੰਬੰਧਤ ਅਧਿਕਾਰੀਆਂ ਤੋਂ ਬੱਚੀ ਦੇ ਸਫ਼ਲ ਬਚਾਅ ਲਈ ਗੱਲਬਾਤ ਕੀਤੀ। ਪਰਮਾਤਮਾ ਤੋਂ ਉਸ ਦੀ ਸਹੀ ਸਲਾਮਤ ਵਾਪਸੀ ਦੀ ਪ੍ਰਾਰਥਨਾ ਕੀਤੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8