ਹਰਿਆਣਾ 'ਚ ਵਾਪਰੀ ਹੈਵਾਨੀਅਤ ਭਰੀ ਘਟਨਾ,  20 ਸਾਲਾ ਲੜਕੀ ਨਾਲ ਗੈਂਗਰੇਪ

Monday, Feb 10, 2020 - 01:34 PM (IST)

ਹਰਿਆਣਾ 'ਚ ਵਾਪਰੀ ਹੈਵਾਨੀਅਤ ਭਰੀ ਘਟਨਾ,  20 ਸਾਲਾ ਲੜਕੀ ਨਾਲ ਗੈਂਗਰੇਪ

ਯੁਮਨਾਨਗਰ—ਹਰਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਹੋਰ ਘਟਨਾ ਵਾਪਰੀ ਹੈ, ਜਿਸ ਨੇ ਹੈਵਾਨੀਅਤ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਦਰਅਸਲ ਮਾਮਲਾ ਯੁਮਨਾਨਗਰ ਜ਼ਿਲੇ ਦਾ ਹੈ, ਜਿੱਥੇ ਇਕ 20 ਸਾਲਾਂ ਲੜਕੀ ਨੂੰ ਅਗਵਾ ਕਰਕੇ 5 ਲੋਕਾਂ ਨੇ ਗੈਂਗਰੇਪ ਕੀਤਾ। ਹੈਵਾਨੀਅਤ ਭਰੀ ਇਸ ਘਟਨਾ 'ਚ ਇਕ ਨਾਬਾਲਿਗ ਵੀ ਸ਼ਾਮਲ ਹੈ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁੱਟ ਗਈ ਹੈ।

ਦੱਸਣਯੋਗ ਹੈ ਕਿ ਯੁਮਨਾਨਗਰ 'ਚ 20 ਸਾਲਾਂ ਲੜਕੀ ਆਪਣੀਆਂ ਭੈਣਾਂ ਨਾਲ ਕਮਰੇ 'ਚ ਸੁੱਤੀ ਪਈ ਸੀ। ਦੇਰ ਰਾਤ ਕੁਝ ਨਕਾਬਪੋਸ਼ ਲੋਕ ਘਰ 'ਚ ਦਾਖਲ ਹੋਏ ਅਤੇ ਲੜਕੀ ਨੂੰ ਚੁੱਕ ਕੇ ਲੈ ਨੇੜੇ ਹੀ ਬੰਦ ਪਈ ਆਂਗਣਵਾਂੜੀ ਕੇਂਦਰ 'ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਦੋਂ ਪੀੜਤਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦਰਿੰਦਿਆਂ ਨੇ ਉਸ ਦੀ ਕੁੱਟ ਮਾਰ ਕੀਤੀ। ਬੇਹੋਸ਼ੀ ਦੀ ਹਾਲਤ 'ਚ ਪੀੜਤਾ ਨੂੰ ਉੱਥੇ ਹੀ ਛੱਡ ਕੇ ਦਰਿੰਦੇ ਫਰਾਰ ਹੋ ਗਏ। ਪੀੜਤਾ ਹੋਸ਼ 'ਚ ਆਉਣ ਤੋਂ ਬਾਅਦ ਘਰ ਪਹੁੰਚੀ ਅਤੇ ਸਾਰੀ ਵਾਰਦਾਤ ਆਪਣੀ ਮਾਂ ਨੂੰ ਦੱਸੀ। ਪੀੜਤਾ ਦੀ ਮਾਂ ਵੱਲੋਂ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਗਿਆ। ਪੁਲਸ ਨੇ ਪੀੜਤਾ ਦਾ ਮੈਡੀਕਲ ਵੀ ਕਰਵਾਇਆ, ਜਿਸ 'ਚ ਰੇਪ ਦੀ ਪੁਸ਼ਟੀ ਹੋ ਗਈ ਹੈ।  


author

Iqbalkaur

Content Editor

Related News