ਲੜਕੇ ਨੇ ਮੰਗਿਆ ਦਾਜ ਤਾਂ ਲੜਕੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ
Thursday, Dec 07, 2017 - 03:26 PM (IST)

ਜਾਲੌਨ— ਜੈਮਾਲਾ ਦੇ ਬਾਅਦ ਦਾਜ 'ਚ ਇਕ ਡਿਮਾਂਡ ਲਾੜੇ ਨੂੰ ਭਾਰੀ ਪੈ ਗਈ। ਨਾਰਾਜ਼ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਬਾਰਾਤ ਨੂੰ ਉਲਟੇ ਪੈਰ ਵਾਪਸ ਜਾਣਾ ਪਿਆ। ਲੜਕੀ ਦੀ ਇਸ ਬਹਾਦੁਰੀ 'ਤੇ ਇਲਾਕੇ ਦੇ ਲੋਕ ਮਾਣ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਲਾੜੀ ਨੇ ਬਿਲਕੁਲ ਠੀਕ ਕੀਤਾ ਹੈ।
ਮਾਮਲਾ ਜਾਲੌਨ ਜ਼ਿਲੇ ਦੇ ਮਾਧੋਗੜ੍ਹ ਖੇਤਰ ਦਾ ਹੈ। ਇੱਥੇ ਰਹਿਣ ਵਾਲੇ ਸੰਤੋਸ਼ ਗੌੜ ਮੁੰਬਈ 'ਚ ਬਿਜ਼ਨਸ ਕਰਦੇ ਹਨ। ਪੂਰਾ ਪਰਿਵਾਰ ਉਥੇ ਰਹਿੰਦਾ ਹੈ। ਸੰਤੋਸ਼ ਨੇ ਆਪਣੀ ਬੇਟੀ ਸੁਸ਼ਮਾ ਦਾ ਵਿਆਹ ਮੁੰਬਈ 'ਚ ਐਕਸਾਇਜ਼ ਵਿਭਾਗ 'ਚ ਤਾਇਨਾਤ ਮੱਧ ਪ੍ਰਦੇਸ਼ ਦੇ ਸੁਨੀਲ ਨਾਲ ਤੈਅ ਕੀਤਾ ਸੀ। ਵਿਆਹ ਜਾਲੌਨ 'ਚ ਹੋਣਾ ਸੀ। ਸੁਨੀਲ 4 ਦਸੰਬਰ ਨੂੰ ਬਾਰਾਤ ਲੈ ਕੇ ਸੁਸ਼ਮਾ ਦੇ ਘਰ ਪੁੱਜਾ। ਧੂਮਧਾਮ ਨਾਲ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਜੈਮਾਲਾ ਦੇ ਬਾਅਦ ਲਾੜੇ ਨੇ ਲੜਕੀ ਦੇ ਪਿਤਾ ਤੋਂ ਅਚਾਨਕ ਦਾਜ 'ਚ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਦਿੱਤੀ।
ਜਦੋਂ ਇਹ ਗੱਲ ਲਾੜੀ ਨੂੰ ਪਤਾ ਚੱਲੀ ਤਾਂ ਗੁੱਸੇ 'ਚ ਆ ਗਈ ਅਤੇ ਉਸ ਨੇ 7 ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। ਲਾੜੀ ਦੇ ਇਸ ਫੈਸਲੇ ਦੇ ਬਾਅ ਦੋਹਾਂ ਪੱਖਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ 'ਤੇ ਕਾਇਮ ਰਹੀ ਅਤੇ ਬਾਰਾਤ ਨੂੰ ਬਿਨਾਂ ਲਾੜੀ ਨੂੰ ਲਏ ਵਾਪਸ ਜਾਣਾ ਪਿਆ। ਸੁਸ਼ਮਾ ਨੇ ਕਿਹਾ ਕਿ ਜਿਸ ਘਰ 'ਚ ਦਾਜ ਦੀ ਮੰਗ ਵਾਲੇ ਰਹਿੰਦੇ ਹਨ ਉਥੇ ਕਦੀ ਕਿਸੀ ਲੜਕੀ ਦਾ ਸਨਮਾਨ ਨਹੀਂ ਹੋ ਸਕਦਾ।