ਕੁੜੀ ਨਾਲ ਜਬਰ ਜ਼ਿਨਾਹ ਮਗਰੋਂ ਕਤਲ, ਗੁਆਂਢੀ ਗ੍ਰਿਫ਼ਤਾਰ
Wednesday, Aug 19, 2026 - 01:27 PM (IST)
ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ 9 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੁਪਹਿਰ ਜੁੰਨਾਰ ਤਹਿਸੀਲ ਦੇ ਪਿੰਪਲਵਾੜੀ ਪਿੰਡ 'ਚ ਵਾਪਰੀ ਅਤੇ 25 ਸਾਲਾ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਣੇ ਦੇ ਪੁਲਸ ਸੁਪਰਡੈਂਟ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਅਤੇ ਕੁੜੀ ਇਕ-ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਕਿਹਾ,''ਦੋਸ਼ੀ ਅਤੇ ਕੁੜੀ ਇਕ ਹੀ ਇਲਾਕੇ 'ਚ ਰਹਿੰਦੇ ਸਨ ਅਤੇ ਇਹ ਹੀ ਭਾਈਚਾਰੇ ਤੋਂ ਸਨ।''
ਗਿੱਲ ਨੇ ਦੱਸਿਆ ਕਿ ਦੁਪਹਿਰ ਨੂੰ ਕੁੜੀ ਜਦੋਂ ਘਰ 'ਚ ਟੀਵੀ ਦੇਖ ਰਹੀ ਸੀ, ਉਦੋਂ ਦੋਸ਼ੀ ਉਸ ਦੇ ਘਰ ਆਇਆ ਅਤੇ ਅਮਰੂਦ ਦੇਣ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਿਆ। ਉਹ ਕੁੜੀ ਨੂੰ ਕੋਲ ਦੇ ਇਕ ਖੇਤ 'ਚ ਲੈ ਗਿਆ, ਜਿੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ। ਸ਼ਾਮ ਨੂੰ ਕੁੜੀ ਦੇ ਨਾ ਮਿਲਣ 'ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਅਤੇ ਬਾਅਦ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਅਧਿਕਾਰੀ ਨੇ ਦੱਸਿਆ,''ਜਾਂਚ ਦੌਰਾਨ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ 'ਚ ਕੁੜੀ ਦੋਸ਼ੀ ਨਾਲ ਦਿਖਾਈ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ। ਪੁੱਛ-ਗਿੱਛ ਦੌਰਾਨ ਉਸ ਨੇ ਅਪਰਾਧ ਕਬੂਲ ਕੀਤਾ ਅਤੇ ਪੁਲਸ ਨੂੰ ਗੰਨੇ ਦਾ ਖੇਤ ਦਿਖਾਇਆ, ਜਿੱਥੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।'' ਬਾਅਦ 'ਚ ਕੁੜੀ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਗਿੱਲ ਨੇ ਦੱਸਿਆ,''ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
