ਇਨ੍ਹਾਂ ਕਰਮਚਾਰੀਆਂ ਲਈ Good News ! ਕੇਂਦਰ ਸਰਕਾਰ ਦੇ ਫੈਸਲੇ ਨੂੰ ਰਾਘਵ ਚੱਢਾ ਨੇ ਦੱਸਿਆ 'ਵੱਡੀ ਜਿੱਤ'

Sunday, Jan 04, 2026 - 02:01 PM (IST)

ਇਨ੍ਹਾਂ ਕਰਮਚਾਰੀਆਂ ਲਈ Good News ! ਕੇਂਦਰ ਸਰਕਾਰ ਦੇ ਫੈਸਲੇ ਨੂੰ ਰਾਘਵ ਚੱਢਾ ਨੇ ਦੱਸਿਆ 'ਵੱਡੀ ਜਿੱਤ'

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਨਵੇਂ ਲੇਬਰ ਕੋਡਾਂ ਦੇ ਤਹਿਤ ਗਿਗ ਵਰਕਰਾਂ (Gig Workers) ਲਈ 'ਕੋਡ ਆਨ ਸੋਸ਼ਲ ਸਿਕਿਓਰਿਟੀ (ਸੈਂਟਰਲ) ਰੂਲਜ਼, 2025' ਦਾ ਡਰਾਫਟ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਲੱਖਾਂ ਵਰਕਰਾਂ ਦੀ ਮਿਹਨਤ ਦੀ "ਪਛਾਣ, ਸੁਰੱਖਿਆ ਅਤੇ ਸਨਮਾਨ" ਵੱਲ ਪਹਿਲਾ ਵੱਡਾ ਕਦਮ ਦੱਸਿਆ ਹੈ।

ਵਰਕਰਾਂ ਦੀ ਆਵਾਜ਼ ਦੀ ਹੋਈ ਸੁਣਵਾਈ 

ਰਾਘਵ ਚੱਢਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ ਕਿ ਇਹ ਉਨ੍ਹਾਂ ਸਾਰੇ ਡਿਲੀਵਰੀ ਪਾਰਟਨਰਾਂ ਅਤੇ ਗਿਗ ਵਰਕਰਾਂ ਲਈ ਖੁਸ਼ਖਬਰੀ ਹੈ ਜੋ ਜ਼ੋਮੈਟੋ (Zomato), ਸਵਿਗੀ (Swiggy) ਅਤੇ ਬਲਿੰਕਿਟ (Blinkit) ਵਰਗੇ ਪਲੇਟਫਾਰਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੰਪਨੀਆਂ ਨੇ ਇਨ੍ਹਾਂ ਵਰਕਰਾਂ ਦੀ ਆਵਾਜ਼ ਨਹੀਂ ਸੁਣੀ, ਪਰ ਦੇਸ਼ ਦੇ ਲੋਕਾਂ ਅਤੇ ਸਰਕਾਰ ਨੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ ਹੈ। ਚੱਢਾ ਨੇ ਸੰਸਦ 'ਚ ਵੀ ਕਈ ਵਾਰ ਇਨ੍ਹਾਂ ਵਰਕਰਾਂ ਦੇ ਸਖ਼ਤ ਹਾਲਾਤਾਂ ਅਤੇ "ਦੁੱਖ-ਤਕਲੀਫ਼ਾਂ" ਬਾਰੇ ਆਵਾਜ਼ ਉਠਾਈ ਸੀ।

ਕਾਨੂੰਨੀ ਪਛਾਣ ਅਤੇ ਮਿਲਣ ਵਾਲੇ ਮੁੱਖ ਲਾਭ 

ਨਵੇਂ ਨਿਯਮਾਂ ਦੇ ਤਹਿਤ ਗਿਗ ਵਰਕਰਾਂ ਨੂੰ ਹੁਣ ਕਾਨੂੰਨੀ ਮਾਨਤਾ ਮਿਲੇਗੀ ਅਤੇ ਉਨ੍ਹਾਂ ਨੂੰ ਇਕ ਵਿਲੱਖਣ ਪਛਾਣ (Unique Identity) ਦਿੱਤੀ ਜਾਵੇਗੀ। ਸੋਸ਼ਲ ਸਿਕਿਓਰਿਟੀ ਕੋਡ, 2020 ਦੇ ਤਹਿਤ ਵਰਕਰਾਂ ਨੂੰ ਹੇਠ ਲਿਖੀਆਂ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ:

ਬੀਮਾ ਸਹੂਲਤਾਂ: ਜੀਵਨ ਅਤੇ ਅਪੰਗਤਾ ਕਵਰ ਦੇ ਨਾਲ-ਨਾਲ ਦੁਰਘਟਨਾ ਬੀਮਾ।

ਸਿਹਤ ਲਾਭ: ਸਿਹਤ ਅਤੇ ਮਾਤ੍ਰਤਾ (Maternity) ਲਾਭ।

ਬੁਢਾਪਾ ਸੁਰੱਖਿਆ: ਬੁਢਾਪੇ ਦੌਰਾਨ ਆਰਥਿਕ ਸੁਰੱਖਿਆ ਦੇ ਨਿਯਮ।

ਸੋਸ਼ਲ ਸਿਕਿਓਰਿਟੀ ਫੰਡ ਅਤੇ ਈ-ਸ਼੍ਰਮ ਪੋਰਟਲ 

ਸਰਕਾਰ ਇਨ੍ਹਾਂ ਭਲਾਈ ਸਕੀਮਾਂ ਨੂੰ ਚਲਾਉਣ ਲਈ ਇਕ 'ਸੋਸ਼ਲ ਸਿਕਿਓਰਿਟੀ ਫੰਡ' ਅਤੇ ਇਕ 'ਨੈਸ਼ਨਲ ਸੋਸ਼ਲ ਸਿਕਿਓਰਿਟੀ ਬੋਰਡ' ਦੀ ਸਥਾਪਨਾ ਕਰੇਗੀ। ਇਸ ਦੇ ਨਾਲ ਹੀ, ਵਰਕਰਾਂ ਦੀ ਰਜਿਸਟ੍ਰੇਸ਼ਨ ਲਈ ਈ-ਸ਼੍ਰਮ (e-Shram) ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਇਕ ਯੂਨੀਵਰਸਲ ਅਕਾਊਂਟ ਨੰਬਰ (UAN) ਦਿੱਤਾ ਜਾਂਦਾ ਹੈ। 21 ਅਕਤੂਬਰ 2024 ਨੂੰ ਲਾਂਚ ਕੀਤਾ ਗਿਆ 'ਵਨ-ਸਟੌਪ-ਸੋਲਿਊਸ਼ਨ' ਸਾਰੀਆਂ ਭਲਾਈ ਸਕੀਮਾਂ ਨੂੰ ਇਕੋ ਪਲੇਟਫਾਰਮ 'ਤੇ ਜੋੜਨ ਦਾ ਕੰਮ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News