ਗਿਆਨਚੰਦ ਗੁਪਤਾ ਨੂੰ ਚੁਣਿਆ ਗਿਆ ਹਰਿਆਣਾ ਵਿਧਾਨ ਸਭਾ ਦਾ ਸਪੀਕਰ

Monday, Nov 04, 2019 - 06:01 PM (IST)

ਹਰਿਆਣਾ— ਭਾਜਪਾ ਵਿਧਾਇਕ ਗਿਆਨਚੰਦ ਗੁਪਤਾ ਨੂੰ ਸੋਮਵਾਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਹਰਿਆਣਾ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ ਦੇ ਵਿਧਾਇਕ ਗੁਪਤਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਵਿਧਾਨ ਸਭਾ ਚੋਣਾਂ 'ਚ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਚੰਦਰ ਮੋਹਨ ਬਿਸ਼ਨੋਈ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਪ੍ਰੋਟੇਮ ਸਪੀਕਰ (ਅਸਥਾਈ ਸਪੀਕਰ) ਰਘੁਬੀਰ ਸਿੰਘ ਕਾਦਿਯਾਨ ਨੇ ਖੱਟੜ, ਦੁਸ਼ਯੰਤ ਅਤੇ ਹੋਰ ਵਿਧਾਇਕਾਂ ਨੂੰ ਸਹੁੰ ਚੁੱਕਾਈ।

ਇੱਥੇ ਦੱਸ ਦੇਈਏ ਕਿ ਸੂਬੇ ਦੀਆਂ 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 40 ਵਿਧਾਇਕ ਹਨ, ਜਦਕਿ ਉਸ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ 10, ਕਾਂਗਰਸ ਦੇ 31, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਹਰਿਆਣਾ ਲੋਕ ਹਿੱਤ ਪਾਰਟੀ (ਐੱਚ. ਐੱਲ. ਪੀ.) ਦੇ ਇਕ-ਇਕ ਵਿਧਾਇਕ ਹਨ, ਜਦਕਿ ਆਜ਼ਾਦ ਵਿਧਾਇਕਾਂ ਦੀ ਗਿਣਤੀ 7 ਹੈ। ਸੂਬੇ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ। ਭਾਜਪਾ ਨੇ ਜੇ. ਜੇ. ਪੀ. ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ। ਖੱਟੜ ਮੁੜ ਮੁੱਖ ਮੰਤਰੀ ਜਦਕਿ ਦੁਸ਼ਯੰਤ ਚੌਟਾਲਾ ਉੱਪ ਮੁੱਖ ਮੰਤਰੀ ਬਣੇ ਹਨ।


Tanu

Content Editor

Related News