ਟਰਾਲੀ ''ਚ ਭਰੇ ਗਾਰਡਰ ਪਿਕਅੱਪ ''ਚ ਵੜੇ, 2 ਭਰਾਵਾਂ ਦੀ ਹੋਈ ਮੌਤ
Saturday, Jun 09, 2018 - 04:24 PM (IST)

ਗਾਜ਼ੀਆਬਾਦ— ਗਾਜ਼ੀਆਬਾਦ 'ਚ ਨੈਸ਼ਨਲ ਹਾਈਵੇ-24 'ਤੇ ਸ਼ੁੱਕਰਵਾਰ ਸਵੇਰੇ ਇਕ ਪਿਕਅੱਪ ਗੱਡੀ ਗਾਰਡਰ ਨਾਲ ਭਰੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ 'ਚ ਪਿਕਅੱਪ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 1 ਦਰੋਗਾ ਸਮੇਤ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਟਰਾਲੀ ਵਾਲੇ ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਦੇ ਹੋਏ 5 ਫੁੱਟ ਬਾਹਰ ਤੱਕ ਗਾਰਡਰ ਰੱਖੇ ਹੋਏ ਸਨ ਅਤੇ ਟਰਾਲੀ ਵਾਲੇ ਨੇ ਅਚਾਨਕ ਯੂ-ਟਰਨ ਲਿਆ, ਜਿਸ 'ਚ ਪਿਕਅੱਪ ਗੱਡੀ ਉਸ ਨਾਲ ਟਕਰਾ ਗਈ। ਐੈੱਸ.ਪੀ. ਦੇਹਾਤ ਏ.ਕੇ. ਮੋਰਿਆ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਹੋਇਆ ਹਾਦਸਾ
ਰਾਜਸਥਾਨ ਦੇ ਨਿਵਾਸੀ ਰਵੀਸ਼ੰਕਰ ਮਹਿਰਾ, ਗਣਪਤ ਮਹਿਰਾ, ਜਿਤੇਂਦਰ ਮਹਿਰਾ, ਲੀਲਾਰਾਮ ਅਤੇ ਰਾਮਭੂਲ ਸੜਕ 'ਤੇ ਸਫੇਦ ਪੱਟੀ ਬਣਾਉਣ ਦਾ ਕੰਮ ਕਰਦੇ ਸਨ। ਸ਼ੁੱਕਰਵਾਰ ਸਵੇਰੇ ਉਹ ਦਿੱਲੀ ਦੇ ਮੋਤੀਬਾਗ ਤੋਂ ਨੈਨੀਤਾਲ ਲਈ ਪਿਕਅੱਪ ਟਰੱਕ 'ਤੇ ਸਵਾਰ ਹੋ ਕੇ ਜਾ ਰਹੇ ਹਨ। ਜਿਤੇਂਦਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਰਵੀਸ਼ੰਕਰ (23 ਸਾਲ) ਪਿਕਅੱਪ ਚਲਾ ਰਹੇ ਸਨ, ਜਦੋਂਕਿ ਦੂਜੇ ਭਰਾ ਗਣਪਤ ਅੱਗੇ ਬੈਠੇ ਹੋਏ ਸਨ। ਬਾਕੀ ਪਿੱਛੇ ਸਵਾਰ ਸਨ। ਰਸਤੇ 'ਚ ਲਿਫਟ ਲੈ ਕੇ ਦਰੋਗਾ ਵੀ ਬੈਠ ਗਏ।
ਉਨ੍ਹਾਂ ਨੇ ਦੱਸਿਆ ਕਿ ਸਵੇਰੇ ਲੱਗਭਗ 6.30 ਵਜੇ ਉਹ ਲੋਕ ਰਾਇਲ ਕਾਲਜ ਨਜ਼ਦੀਕ ਪਹੁੰਚੇ। ਉਥੇ ਉਨ੍ਹਾਂ ਦੇ ਅੱਗੇ ਗਾਰਡਰ ਤੋਂ ਭਰੀ ਟਰਾਲੀ ਨਾਲ ਟਕਰਾ ਗਈ ਸੀ। ਗਾਰਡਰ ਬਿਨਾਂ ਲਾਲ ਕੱਪੜੇ ਲਗਾਏ ਅਤੇ ਲੱਗਭਗ 5 ਫੁੱਟ ਬਾਹਰ ਤੱਕ ਲਟਕੇ ਹੋਏ ਹਨ। ਕਾਲਜ ਨਜ਼ਦੀਕ ਟਰਾਲੀ ਵਾਲੇ ਨੇ ਅਚਾਨਕ ਯੂ-ਟਰਨ ਲਿਆ। ਇਸ ਨਾਲ ਟਰਾਲੀ ਦੇ ਬਾਹਰ ਨਿਕਲਿਆ ਗਾਰਡਰ ਪਿਕਅੱਪ 'ਚ ਵੜ ਗਿਆ ਅਤੇ ਅੱਗੇ ਬੈਠੇ ਰਵੀਸ਼ੰਕਰ ਦੀ ਗਰਦਨ ਵੱਢ ਹੋ ਗਈ, ਜਦੋਂਕਿ ਪਿੱਛੇ ਬੈਠੇ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।