ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਗਾਜ਼ੀਆਬਾਦ, ਜਾਣੋ ਦਿੱਲੀ ਸਮੇਤ ਬਾਕੀ ਸ਼ਹਿਰਾਂ ਦਾ ਹਾਲ
Saturday, Feb 20, 2021 - 05:03 PM (IST)
ਨੋਇਡਾ- ਰਾਸ਼ਟਰੀ ਰਾਜਧਾਨੀ ਖੇਤਰ 'ਚ ਸ਼ਨੀਵਾਰ ਨੂੰ ਗਾਜ਼ੀਆਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ ਹਵਾ ਗੁਣਵੱਤਾ ਸੂਚਕਾਂਕ 334 ਦਰਜ ਕੀਤਾ ਗਿਆ। ਇਸ ਤੋਂ ਬਾਅਦ ਗ੍ਰੇਟਰ ਨੋਇਡਾ ਅਤੇ ਤੀਜੇ ਨੰਬਰ 'ਤੇ ਦਿੱਲੀ ਰਿਹਾ। ਪ੍ਰਦੂਸ਼ਣ ਸੂਚਕਾਂਕ ਐਪ ਸਮੀਰ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਗਾਜ਼ੀਆਬਾਦ ਦਾ ਹਵਾ ਗੁਣਵੱਤਾ ਸੂਚਕਾਂਕ 334 ਦਰਜ ਕੀਤਾ ਗਿਆ। ਇਸ ਤੋਂ ਬਾਅਦ ਗ੍ਰੇਟਰ ਨੋਇਡਾ 'ਚ 318, ਰਾਜਧਾਨੀ ਦਿੱਲੀ ਦਾ ਸੂਚਕਾਂਕ 259 ਅਤੇ ਫਰੀਦਾਬਾਦ 'ਚ 258 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਦਿੱਲੀ ਪੁਲਸ ਜੇਕਰ ਤੁਹਾਨੂੰ ਗ੍ਰਿਫ਼ਤਾਰ ਕਰਨ ਆਉਂਦੀ ਹੈ ਤਾਂ ਉਸ ਦਾ ਘਿਰਾਓ ਕਰੋ : ਗੁਰਨਾਮ ਚਢੂਨੀ
ਅੰਕੜਿਆਂ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਬਾਗਪਤ 'ਚ ਹਵਾ ਗੁਣਵੱਤਾ ਸੂਚਕਾਂਕ 218, ਬੁਲੰਦਸ਼ਹਿਰ 'ਚ 301, ਗੁਰੂਗ੍ਰਾਮ 'ਚ 274, ਆਗਰਾ 'ਚ 203, ਬਲੱਭਗੜ੍ਹ 'ਚ 227, ਭਿਵਾਨੀ 'ਚ 143 ਅਤੇ ਮੇਰਠ 'ਚ 238 ਦਰਜ ਕੀਤਾ ਗਿਆ। ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਅਤੇ ਅੱਖਾਂ 'ਚ ਜਲਨ ਹੋ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਪੰਚਾਇਤ ’ਚ ਬੋਲੇ ਨਰੇਸ਼ ਟਿਕੈਤ- ਵਿਆਹਾਂ ’ਚ BJP ਨੇਤਾਵਾਂ ਦਾ ਬਾਇਕਾਟ ਕਰਨ ਕਿਸਾਨ