ਜਰਮਨ ਰਾਸ਼ਟਰਪਤੀ ਅੱਜ ਮੋਦੀ ਨਾਲ ਕਰਨਗੇ ਮੁਲਾਕਾਤ, ਹੋਵੇਗੀ ਖਾਸ ਮੁੱਦਿਆਂ 'ਤੇ ਚਰਚਾ

Saturday, Mar 24, 2018 - 03:01 PM (IST)

ਨਵੀਂ ਦਿੱਲੀ— ਜਰਮਨ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸ਼ਟਾਈਨਮਾਇਰ ਸ਼ਨੀਵਾਰ ਨੂੰ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵਾਂ ਦੇਸ਼ਾਂ 'ਚ ਕਈ ਖਾਸ ਸਮਝੌਤੇ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵਾਲਟਰ ਨੂੰ ਰਾਸ਼ਟਰਪਤੀ ਭਵਨ 'ਚ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਮੌਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ.ਐੈੱਮ. ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਰਮਨ ਰਾਸ਼ਟਰਪਤੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਵਾਲਟਰ ਪਤਨੀ ਏਲਕ ਬੁਡਨਬਰਗ ਨਾਲ ਵੀਰਵਾਰ ਨੂੰ ਭਾਰਤ ਦੇ 5 ਦਿਨਾਂ ਦੇ ਦੌਰੇ 'ਤੇ ਆਏ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ ਅਤੇ ਮੁੱਦਿਆਂ 'ਤੇ ਗੱਲਬਾਤ ਕਰਨਗੇ।

PunjabKesari


ਇਸ ਮੌਕੇ ਰਾਸ਼ਟਰਪਤੀ ਵਾਲਟਰ ਨੇ ਕਿਹਾ, ''ਮੈਂ ਕਈ ਵਾਰ ਭਾਰਤ ਆ ਚੁੱਕਿਆ ਹੈ ਪਰ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਦੌਰੇ 'ਤੇ ਆਇਆ ਹਾਂ ਅਤੇ ਇਥੇ ਵਾਰ-ਵਾਰ ਆਉਂਦਾ ਰਹਾਂਗਾ ਕਿਉਂਕਿ ਭਾਰਤ ਆਉਣਾ ਮੇਰੇ ਦੇਸ਼ ਲਈ ਵੱਡੇ ਸੰਮਾਨ ਦੀ ਗੱਲ ਹੈ।''

PunjabKesari
ਖਾਸ ਸਮਝੌਤੇ
ਯੂਰਪ 'ਚ ਜਰਮਨੀ, ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਸਮਝੌਤਾ ਹੈ। ਬ੍ਰੇਕਜਿਟ ਤੋਂ ਬਾਅਦ ਫਰਾਂਸ ਅਤੇ ਜਰਮਨੀ ਦੀ ਭੂਮਿਕਾ ਯੂਰਪੀ ਸੰਘ ਦੀ ਰਾਜਨੀਤੀ 'ਚ ਵਧ ਗਈ ਹੈ। ਇਸ ਕਰਕੇ ਇਹ ਦੌਰਾ ਕਾਫੀ ਖਾਸ ਹੈ। ਭਾਰਤ ਚਾਹੁੰਦਾ ਹੈ ਕਿ ਜਰਮਨੀ ਬੇਸਿਕ ਇੰਫਰਾਂਸਟੈਕਚਰ, ਰਿਊਨਬਲ ਐਨਰਜ਼ੀ, ਸਕਿੱਲ ਡਿਵੈਲਪਮੈਂਟ ਅਤੇ ਵਾਟਰ ਮੈਨੇਜਮੈਂਟ ਵਰਗੇ ਸੈਕਟਰਾਂ 'ਚ ਨਿਵੇਸ਼ ਕਰੇ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ, ਟਰਾਂਸਪੋਰਟ, ਵਾਟਰ, ਟੈਕਨਾਲੋਜੀ, ਸਿੱਖਿਆ ਵਰਗੇ ਸੈਕਟਰ ਇਲਾਕਿਆਂ 'ਚ ਕਈ ਖਾਸ ਸਮਝੌਤੇ ਹੋ ਸਕਦੇ ਹਨ।

PunjabKesari
ੱਦੱਸਣਾ ਚਾਹੁੰਦੇ ਹਾਂ ਕਿ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਲਗਾਤਾਰ ਵਧ ਰਿਹਾ ਹੈ। 2016-17 ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਲੱਗਭਗ 18.76 ਅਰਬ ਡਾਲਰ ਦਾ ਕਾਰੋਬਾਰ ਹੋਇਆ ਹੈ। ਇਸ 'ਚ ਭਾਰਤ ਦਾ ਹਿੱਸਾ 7.18 ਅਰਬ ਡਾਲਰ ਅਤੇ ਜਰਮਨੀ ਦਾ 11.58 ਅਰਬ ਡਾਲਰ ਹੈ। ਪਿਛਲੇ 7 ਸਾਲ 'ਚ ਭਾਰਤੀ ਕੰਪਨੀਆਂ ਨੇ ਜਰਮਨੀ 'ਚ 140 ਪ੍ਰੋਜੈਕਟ 'ਚ ਨਿਵੇਸ਼ ਕੀਤਾ ਹੈ। ਇਸ ਨਾਲ ਹੀ ਜਰਮਨੀ ਦੀ ਆਟੋ ਕੰਪਨੀਆਂ ਬੀ.ਐੈੱਮ.ਡਬਲਯੂ, ਫਾਕਸ ਵੈਗਨ ਭਾਰਤ 'ਚ ਕੰਮ ਕਰ ਰਹੀਆਂ ਹਨ। ਜਰਮਨ ਨੇ ਗੰਗਾ ਦੀ ਸਫਾਈ ਮੁਹਿੰਮ ਅਤੇ ਮੇਕ ਇਨ ਇੰਡੀਆ 'ਚ ਵੀ ਨਿਵੇਸ਼ ਕੀਤਾ ਹੈ। ਰਾਈਨ ਨਦੀਂ ਦੇ ਕਿਨਾਰੇ ਵਸੇ ਜਰਮਨ 'ਚ ਇਕ ਲੱਖ ਤੋਂ ਵਧ ਭਾਰਤੀ ਰਹਿੰਦੇ ਹਨ। ਇਨ੍ਹਾਂ 'ਚ 15 ਹਜ਼ਾਰ ਵਿਦਿਆਰਥੀ ਹਨ।

PunjabKesari
ਜਾਮਾ ਮਸਜਿਦ ਦੇਖਣ ਗਏ ਵਾਲਟਰ
ਰਾਸ਼ਟਰਪਤੀ ਵਾਲਟਰ ਪਤਨੀ ਏਲਕ ਨਾਲ ਸ਼ੁੱਕਰਵਾਰ ਨੂੰ ਦਿੱਲੀ ਦੀ ਜਾਮਾ ਮਸਜਿਦ ਦੇਖਣ ਪਹੁੰਚੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਹ ਬਨਾਰਸ ਅਤੇ ਸਾਰਨਾਥ ਗਏ ਸਨ। ਇਸ ਨਾਲ ਹੀ ਸ਼ਨੀਵਾਰ ਨੂੰ ਚੇਨਈ ਵੀ ਜਾਣਗੇ। ਚੇਨਈ ਜਰਮਨ ਕਾਰੋਬਾਰੀਆਂ ਦਾ ਵੱਡਾ ਹਬ ਹੈ। 62 ਸਾਲ ਦੇ ਵਾਲਟਰ ਜਰਮਨ ਰਾਜਨੀਤੀ ਦੇ ਵੱਡੇ ਨੇਤਾ ਹਨ। ਇਸ ਤੋਂ ਪਹਿਲਾਂ ਉਹ 2008 'ਚ ਬਤੌਰ ਵਿਦੇਸ਼ ਮੰਤਰੀ ਅਤੇ 2015 'ਚ ਡਿਪਟੀ ਚਾਂਸਲਰ ਦੇ ਤੌਰ ਭਾਰਤ ਆ ਚੁੱਕੇ ਹਨ।


ਜਰਮਨ ਰਾਸ਼ਟਰਪਤੀ ਦਾ ਪਹਿਲਾ ਵਿਦੇਸ਼ੀ ਦੌਰਾ
ਜਰਮਨ 'ਚ ਹਾਲ ਹੀ 'ਚ ਚੋਣ ਦੇ 6 ਮਹੀਨੇ ਤੋਂ ਬਾਅਦ ਚਾਂਸਲਰ ਅੰਗੇਲਾ ਮਾਰਕਲ ਦੀ ਅਗਵਾਈ 'ਚ ਨਵੀਂ ਸਰਕਾਰ ਬਣੀ ਹੈ। ਇਸ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਦਾ ਇਹ ਪਹਿਲਾਂ ਵਿਦੇਸ਼ੀ ਦੌਰਾ ਹੈ।


Related News