ਅਲਵਿਦਾ ਜਾਂਬਾਜ਼ ਜਨਰਲ, 800 ਫ਼ੌਜ ਕਰਮੀਆਂ ਦੀ ਮੌਜੂਦਗੀ ’ਚ ਰਾਵਤ ਨੂੰ ਦਿੱਤੀ ਜਾਵੇਗੀ 17 ਤੋਪਾਂ ਦੀ ਸਲਾਮੀ
Friday, Dec 10, 2021 - 03:03 PM (IST)
ਨਵੀਂ ਦਿੱਲੀ (ਵਾਰਤਾ)- ਦੇਸ਼ ਦੇ ਪਹਿਲੇ ਮੁੱਖ ਰੱਖਿਆ ਪ੍ਰਧਾਨ ਜਨਰਲ ਬਿਪਿਨ ਰਾਵਤ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ ਬਾਅਦ ਪੂਰੇ ਫ਼ੌਜ ਸਨਮਾਨ ਨਾਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਅੰਤਿਮ ਸੰਸਕਾਰ ਦੌਰਾਨ ਹਥਿਆਰਬੰਦ ਫ਼ੌਜਾਂ ਦੇ ਵੱਖ-ਵੱਖ ਰੈਂਕਾਂ ਦੇ ਕੁੱਲ 800 ਫ਼ੌਜ ਕਰਮੀ ਮੌਜੂਦ ਰਹਿਣਗੇ। ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਫ਼ੌਜੀਆਂ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁਨੂੰਰ ਨੇੜੇ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ। ਵੀਰਵਾਰ ਨੂੰ ਕੁਨੂੰਰ ਤੋਂ ਇੱਥੇ ਲਿਆਏ ਜਾਣ ਤੋਂ ਬਾਅਦ ਜਨਰਲ ਰਾਵਤ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਫ਼ੌਜ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਆਮ ਲੋਕ ਜਨਰਲ ਰਾਵਤ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਕਦੋਂ ਸਥਾਪਤ ਕਰੇਗਾ ਆਪਣਾ ਪੁਲਾੜ ਸਟੇਸ਼ਨ? ਸਰਕਾਰ ਨੇ ਦਿੱਤਾ ਇਹ ਜਵਾਬ
ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਪੱਧਰ ਦੇ 12 ਅਧਿਕਾਰੀ ਜਨਰਲ ਦੀ ਮ੍ਰਿਤਕ ਦੇਹ ਕੋਲ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਤਿੰਨ ਕਾਮਰਾਜ ਮਾਰਗ ਤੋਂ ਦੁਪਹਿਰ 2 ਵਜੇ ਦਿੱਲੀ ਛਾਉਣੀ ਸਥਿਤ ਬਰਾਰ ਸਕਵਾਇਰ ਸ਼ਮਸ਼ਾਨ ਲਈ ਰਵਾਨਾ ਹੋਈ। ਜਨਰਲ ਰਾਵਤ ਦੀ ਅੰਤਿਮ ਯਾਤਰਾ ’ਚ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਸਾਰੇ ਰੈਂਕ ਦੇ ਕੁੱਲ 99 ਅਧਿਕਾਰੀ ਅਤੇ ਤਿੰਨੋਂ ਸੈਨਾਵਾਂ ਦੇ ਬੈਂਡ ਦੇ 33 ਮੈਂਬਰ ਅੱਗੇ-ਅੱਗੇ ਚੱਲਣਗੇ। ਤਿੰਨੋਂ ਸੈਨਾਵਾਂ ਦੇ ਸਾਰੇ ਰੈਂਕਾਂ ਦੇ 99 ਅਧਿਕਾਰੀ ਪਿੱਛੋਂ ਐਸਕਾਰਟ ਕਰਨਗੇ। ਅੰਤਿਮ ਸੰਸਕਾਰ ਦੌਰਾਨ ਹਥਿਆਰਬੰਦ ਸੈਨਾਵਾਂ ਦੇ ਕੁੱਲ 800 ਅਧਿਕਾਰੀ ਅਤੇ ਜਵਾਨ ਮੌਜੂਦ ਰਹਿਣਗੇ। ਪਹਿਲਾਂ ਤੋਂ ਯਕੀਨੀ ਪ੍ਰੋਟੋਕਾਲ ਦੇ ਅਧੀਨ ਜਨਰਲ ਰਾਵਤ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਜਨਰਲ ਰਾਵਤ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਅਗਨੀ ਦੇਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ