ਆਮ ਬਜਟ ਜੁਲਾਈ ’ਚ, ਲੋਕਾਂ ਨੂੰ ਮਿਲ ਸਕਦੀਆ ਹਨ ਕਈ ਤਰ੍ਹਾਂ ਦੀਆਂ ਸਹੂਲਤਾਂ
Tuesday, May 28, 2019 - 01:52 PM (IST)

ਨਵੀਂ ਦਿੱਲੀ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣਨ ਜਾ ਰਹੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸਰਕਾਰ ਆਪਣਾ ਆਮ ਬਜਟ ਜੁਲਾਈ ਮਹੀਨੇ ਵਿਚ ਪੇਸ਼ ਕਰੇਗੀ, ਜਿਸ ਵਿਚ ਉਹ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਨੂੰ ਤਰਜੀਹ ਦੇ ਰਹੀ ਹੈ। ਪਤਾ ਲੱਗਾ ਹੈ ਕਿ ਰਾਜਗ ਸਰਕਾਰ ਆਪਣੇ ਇਸ ਪਹਿਲੇ ਬਜਟ ਵਿਚ ਲੋਕਾਂ ਨੂੰ ਟੈਕਸ ਵਿਚ ਛੋਟ, ਬੀਮਾ, ਲੋਨ, ਸਬਸਿਡੀ ’ਚ ਛੋਟ ਵਰਗੀਆਂ ਅਨੇਕਾਂ ਸਹੂਲਤਾਂ ਦੇਣ ਦਾ ਐਲਾਨ ਕਰ ਸਕਦੀ ਹੈ।