ਰਾਜਸਥਾਨ ਨੂੰ ਜਾ ਰਹੇ ਗੰਦੇ ਪਾਣੀ ਨੂੰ ਲੈ ਕੇ ਅਸ਼ੋਕ ਗਹਿਲੋਤ ਵੱਲੋਂ CM ਮਾਨ ਨਾਲ ਗੱਲਬਾਤ

08/10/2022 11:39:53 AM

ਜੈਪੁਰ (ਭਾਸ਼ਾ)- ਇੰਦਰਾ ਗਾਂਧੀ ਨਹਿਰ ਪ੍ਰਾਜੈਕਟ 'ਚ ਦੂਸ਼ਿਤ ਪਾਣੀ ਪਾਏ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਭਰੋਸਾ ਦਿੱਤਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਪਹਿਲ ਦੇ ਆਧਾਰ ਨਾਲ ਕੀਤਾ ਜਾਵੇਗਾ ਅਤੇ ਅਗਲੀ ਨਹਿਰਬੰਦੀ ਦੌਰਾਨ ਨਹਿਰ ਦੀ ਮੁਰੰਮਤ ਆਦਿ ਦਾ ਕੰਮ ਪੂਰਾ ਕਰਵਾ ਦਿੱਤਾ ਜਾਵੇਗਾ। ਮੁੱਖ ਮੰਤਰੀ ਗਹਿਲੋਤ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ,''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੰਦਰਾ ਗਾਂਧੀ ਨਹਿਰ ਪ੍ਰਾਜੈਕਟ 'ਚ ਪੰਜਾਬ ਦੇ ਬੁੱਢਾਨਾਲਾ ਤੋਂ ਆਉਣ ਵਾਲੇ ਗੰਦੇ ਪਾਣੀ ਦੇ ਨਿਕਾਸੀ ਅਤੇ ਇੰਦਰਾ ਗਾਂਧੀ ਨਹਿਰ ਪ੍ਰਾਜੈਕਟ ਅਤੇ ਸਰਹਿੰਦ ਫੀਡਰ ਦੀ ਮੁਰੰਮਤ ਦੇ ਸੰਬੰਧ 'ਚ ਵਾਰਤਾ ਕੀਤੀ। ਮਾਨ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਪਹਿਲ ਦੇ ਆਧਾਰ ਨਾਲ ਕੀਤਾ ਜਾਵੇਗਾ ਅਤੇ ਅਗਲੀ ਨਹਿਰਬੰਦੀ ਦੌਰਾਨ ਮੁਰੰਮਤ ਦਾ ਕੰਮ ਪੂਰਨ ਕਰਵਾ ਦਿੱਤਾ ਜਾਵੇਗਾ।''

PunjabKesari

ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਵਲੋਂ ਇੰਦਰਾ ਗਾਂਧੀ ਫੀਡਰ ਦੀ ਬੁਰਜੀ ਨੰਬਰ (ਆਰ.ਡੀ.) 555 (ਰਾਜਸਥਾਨ-ਹਰਿਆਣਾ ਬਾਰਡਰ) ਅਤੇ ਬੀਕਾਨੇਰ ਨਹਿਰ ਦੀ ਆਰ.ਡੀ.368 (ਰਾਜਸਥਾਨ-ਪੰਜਾਬ ਬਾਰਡਰ) 'ਤੇ ਰੀਅਲ ਟਾਈਮ ਵਾਟਰ ਕੁਆਲਿਟੀ ਮਾਨੀਟਰਿੰਗ ਸਿਸਟਮ ਸਥਾਪਤ ਕੀਤਾ ਹੈ। ਇਸ ਨਾਲ ਪਾਣੀ ਦੀ ਗੁਣਵੱਤਾ 'ਤੇ ਨਜ਼ਰ ਰੱਖੀ ਜਾਂਦੀ ਹੈ। ਗਹਿਲੋਤ ਨੇ ਲਿਖਿਆ,''ਰਾਜਸਥਾਨ ਸਰਕਾਰ ਵਲੋਂ ਪਿਛਲੇ 3 ਸਾਲਾਂ 'ਚ ਨਹਿਰਬੰਦੀ ਦੌਰਾਨ ਇੰਦਰਾ ਗਾਂਧੀ ਨਹਿਰ ਦੇ ਕਰੀਬ 106 ਕਿਲੋਮੀਟਰ ਹਿੱਸੇ 'ਚ ਮੁਰੰਮਤ ਦਾ ਕੰਮ ਕੀਤਾ ਜਾ ਚੁਕਿਆ ਹੈ। ਇਸ ਨਾਲ ਪਾਣੀ ਦੀ ਗੁਣਵੱਤਾ ਅਤੇ ਮਾਤਰਾ 'ਚ ਸੁਧਾਰ ਆਇਆ ਹੈ ਅਤੇ ਆਖ਼ਰੀ ਮੀਲ ਤੱਕ ਪਾਣੀ ਦੀ ਸਪਲਾਈ ਯਕੀਨੀ ਹੋਈ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News