ਗਹਿਲੋਤ ਸਰਕਾਰ ਭ੍ਰਿਸ਼ਟਾਚਾਰ ’ਚ ਡੁੱਬੀ : ਅਮਿਤ ਸ਼ਾਹ

Monday, Sep 04, 2023 - 10:11 AM (IST)

ਗਹਿਲੋਤ ਸਰਕਾਰ ਭ੍ਰਿਸ਼ਟਾਚਾਰ ’ਚ ਡੁੱਬੀ : ਅਮਿਤ ਸ਼ਾਹ

ਡੂੰਗਰਪੁਰ (ਰਾਜਸਥਾਨ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦਰਮੁਕ ਨੇਤਾ ਉਦੈਨਿਧੀ ਸਟਾਲਿਨ ਦੀ ‘ਸਨਾਤਨ ਧਰਮ’ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਰੋਧੀ ਗੱਠਜੋੜ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ’ਤੇ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਲਈ ‘ਸਨਾਤਨ ਧਰਮ’ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ-  'ਇਕ ਦੇਸ਼, ਇਕ ਚੋਣ' ਦੀ ਧਾਰਨਾ ਤੋਂ ਆਮ ਆਦਮੀ ਨੂੰ ਕੀ ਮਿਲੇਗਾ: CM ਕੇਜਰੀਵਾਲ

ਸ਼ਾਹ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਬੇਟੇ ਸਮੇਤ ਦਰਮੁਕ ਨੇਤਾ ਕਹਿ ਰਹੇ ਹਨ ਕਿ ‘ਸਨਾਤਨ ਧਰਮ’ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਡੂੰਗਰਪੁਰ ਜ਼ਿਲ੍ਹੇ ਦੇ ਬੇਣੇਸ਼ਵਰ ਧਾਮ ’ਚ ਭਾਜਪਾ ਦੀ ਦੂਜੀ ਪਰਿਵਰਤਨ ਸੰਕਲਪ ਯਾਤਰਾ ਦੀ ਸ਼ੁਰੂਆਤ ਮੌਕੇ ਆਯੋਜਿਤ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਵੋਟ ਬੈਂਕ ਦੀ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਲਈ ਸਨਾਤਨ ਧਰਮ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਹੈ...ਸਾਡੀ ਸੰਸਕ੍ਰਿਤੀ... ਸਾਡੇ ਇਤਹਾਸ ਅਤੇ ਸਨਾਤਨ ਧਰਮ ਦਾ ਅਪਮਾਨ ਕੀਤਾ ਹੈ।

ਇਹ ਵੀ ਪੜ੍ਹੋ- ਹਰਿਆਣਾ 'ਚ ਗਰਜੇ CM ਭਗਵੰਤ ਮਾਨ, ਕਿਹਾ- 'ਇਹ ਪਬਲਿਕ ਸਭ ਜਾਣਦੀ ਹੈ'

ਸ਼ਾਹ ਨੇ ਕਿਹਾ, ‘‘ਅਸ਼ੋਕ ਗਹਿਲੋਤ ਦੀ ਸਰਕਾਰ ਭ੍ਰਿਸ਼ਟਾਚਾਰ ’ਚ ਡੁੱਬੀ ਸਰਕਾਰ ਹੈ, ਮਹਿਲਾ ਸੁਰੱਖਿਆ ’ਚ ਅਸਫਲ ਸਰਕਾਰ ਹੈ। ਔਰਤਾਂ ਨਾਲ ਦੁਰਵਿਵਹਾਰ ਦੇ ਕਰੀਬ 19 ਮਾਮਲੇ ਹਰ ਰੋਜ਼ ਆ ਰਹੇ ਹਨ। ਅਸ਼ੋਕ ਗਹਿਲੋਤ ਨਾ ਤਾਂ ਹਿੰਸਾ ਰੋਕ ਸਕਦੇ ਹਨ ਅਤੇ ਨਾ ਹੀ ਦੰਗੇ ਰੋਕ ਸਕਦੇ ਹਨ।’’ ਉਨ੍ਹਾਂ ਗਹਿਲੋਤ ਨੂੰ ਇਕ ਪ੍ਰੈੱਸ ਕਾਨਫਰੰਸ ਕਰ ਕੇ 5 ਸਾਲ ’ਚ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਰਾਜਸਥਾਨ ਦੀ ਜਨਤਾ ਨੂੰ ਹਿਸਾਬ ਦੇਣ ਲਈ ਕਿਹਾ।

ਇਹ ਵੀ ਪੜ੍ਹੋ-  ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜੀ, ਹਸਪਤਾਲ 'ਚ ਦਾਖ਼ਲ

ਉਨ੍ਹਾਂ ਕਿਹਾ ਕਿ ਗਹਿਲੋਤ ‘ਲਾਲ ਡਾਇਰੀ’ ਤੋਂ ਡਰਦੇ ਹਨ ਅਤੇ ਜੇਕਰ ਕੋਈ ਲਾਲ ਕੱਪੜੇ ਪਹਿਨਦਾ ਹੈ ਤਾਂ ਉਨ੍ਹਾਂ ਨੂੰ ਲਾਲ ਡਾਇਰੀ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਪਰਿਵਰਤਨ ਯਾਤਰਾ’ 19 ਦਿਨਾਂ ’ਚ 2500 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 52 ਵਿਧਾਨਸਭਾ ਖੇਤਰਾਂ ’ਚੋਂ ਹੋ ਕੇ ਲੰਘੇਗੀ। ਯਾਤਰਾ ਦੌਰਾਨ 156 ਥਾਵਾਂ ’ਤੇ ਛੋਟੀਆਂ ਸਭਾਵਾਂ, 52 ਥਾਵਾਂ ’ਤੇ ਸਭਾਵਾਂ ਅਤੇ 56 ਥਾਵਾਂ ’ਤੇ ਵੱਡੀਆਂ ਸਭਾਵਾਂ ਕਰਕੇ ਪੂਰੇ ਰਾਜਸਥਾਨ ’ਚ ਪਰਿਵਰਤਨ ਦਾ ਸੰਕਲਪ ਲਿਆ ਜਾਵੇਗਾ। ਗਹਿਲੋਤ ਰਾਜਸਥਾਨ ਨੂੰ 5 ਸਾਲ ’ਚ 50 ਸਾਲ ਪਿੱਛੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਬਾਣੀਆ ਦਾ ਪੁੱਤ ਹਾਂ, ਇਕ-ਇਕ ਪਾਈ ਦਾ ਹਿਸਾਬ ਉਂਗਲਾਂ ’ਤੇ ਰੱਖਦਾ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News