ਸ਼ਲਾਘਾਯੋਗ ਕਦਮ: ਪੰਛੀਆਂ ਲਈ ਬਣਾ ਦਿੱਤੇ 60 ਫਲੈਟਸ (ਤਸਵੀਰਾਂ)

09/21/2019 6:01:18 PM

ਗਾਜ਼ੀਆਬਾਦ—ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਵਿਕਾਸ ਅਥਾਰਟੀ ਨੇ ਹੁਣ ਇਕ ਹੋਰ ਕੰਮ ਕਰ ਦਿਖਾਇਆ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਅਥਾਰਟੀ ਨੇ ਹੁਣ ਪੰਛੀਆਂ ਲਈ ਅਨੋਖਾ ਆਲ੍ਹਣਾ ਬਣਾਇਆ ਹੈ, ਜਿਸ ਦੀ ਸ਼ੁਰੂਆਤ ਖੁਦ ਗਾਜ਼ੀਆਬਾਦ ਵਿਕਾਸ ਅਥਾਰਟੀ ਦੀ ਵੀ. ਸੀ. ਦੀ ਰਿਹਾਇਸ਼ ਤੋਂ ਕੀਤੀ ਗਈ ਹੈ।

PunjabKesari

ਗਾਜ਼ੀਆਬਾਦ ਵਿਕਾਸ ਅਥਾਰਟੀ ਵਲੋਂ ਜੀ. ਡੀ. ਏ. ਵੀ. ਸੀ. ਦੀ ਰਿਹਾਇਸ਼ 'ਚ ਪੰਛੀਆਂ ਲਈ 60 ਫਲੈਟਸ ਬਣਾਏ ਗਏ ਹਨ। ਇਨ੍ਹਾਂ ਬਰਡ ਫਲੈਟਸ 'ਚ 60 ਪੰਛੀਆਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।

PunjabKesari

ਇਸ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਫਲੈਟਸ 'ਚ ਪੰਛੀਆਂ ਦੇ ਪਾਣੀ, ਖਾਣ ਅਤੇ ਨਹਾਉਣ ਲਈ ਸਵਿਮਿੰਗ ਪੂਲ ਵੀ ਤਿਆਰ ਕੀਤਾ ਗਿਆ ਹੈ। ਪੰਛੀਆਂ ਲਈ ਫਲੈਟਸ 'ਚ ਸਵੇਰ ਤੇ ਸ਼ਾਮ ਨੂੰ ਦਾਣਾ ਪਾਇਆ ਜਾਏਗਾ।

PunjabKesari

ਇਨ੍ਹਾਂ ਫਲੈਟਸ ਦੀ ਉਚਾਈ 15 ਫੁੱਟ ਹੈ। ਉਥੇ ਫਲੈਟ ਦੇ ਚਾਰੇ ਪਾਸੇ ਲੋਹੇ ਦੇ ਫਰੇਮ ਲਾਏ ਗਏ ਹਨ ਅਤੇ ਅੰਦਰ ਲੱਕੜੀ ਦਾ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿਚ 10 ਫੁੱਟ ਦਾ ਪੋਲ ਤੇ 5 ਫੁੱਟ 'ਚ ਫਲੈਟਸ ਬਣਾਏ ਗਏ ਹਨ। ਇਸ ਦੀ ਲਾਗਤ ਦੀ ਗੱਲ ਕਰੀਏ ਤਾਂ ਫਲੈਟ ਬਣਾਉਣ 'ਚ 2 ਲੱਖ ਰੁਪਏ ਦੀ ਲਾਗਤ ਆਈ ਹੈ।

PunjabKesari


Iqbalkaur

Content Editor

Related News