ਅਗਸਤਾ ਵੈਸਟਲੈਂਡ ਮਾਮਲੇ ''ਚ ਗੌਤਮ ਖੇਤਾਨ ਖਿਲਾਫ ਪੇਸ਼ੀ ਵਾਰੰਟ ਜਾਰੀ

Tuesday, Feb 26, 2019 - 04:43 PM (IST)

ਅਗਸਤਾ ਵੈਸਟਲੈਂਡ ਮਾਮਲੇ ''ਚ ਗੌਤਮ ਖੇਤਾਨ ਖਿਲਾਫ ਪੇਸ਼ੀ ਵਾਰੰਟ ਜਾਰੀ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਅੱਜ ਵਕੀਲ ਗੌਤਮ ਖੇਤਾਨ ਦੇ ਖਿਲਾਫ ਪੇਸ਼ੀ ਵਾਰੰਟ ਜਾਰੀ ਕੀਤਾ। ਖੇਤਾਨ 'ਤੇ 3,600 ਕਰੋੜ ਰੁਪਏ ਦੇ ਵੀ. ਵੀ.ਆਈ. ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਨਾਲ ਜੁੜੇ ਮਾਮਲਿਆਂ 'ਚ ਮਨੀ ਲਾਂਡਰਿੰਗ ਦਾ ਦੋਸ਼ ਹੈ। ਸੀਨੀਅਰ ਜੱਜ ਅਰਵਿੰਦ ਕੁਮਾਰ ਨੇ ਪੇਸ਼ੀ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਦੀ ਸੁਣਵਾਈ 9 ਮਈ ਨੂੰ ਹੋਵੇਗੀ। ਖੇਤਾਨ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ. ਬੀ. ਆਈ ਨੇ ਆਪਣੀ ਜਾਂਚ ਨਾਲ ਜੁੜੇ ਮਾਮਲੇ 'ਚ ਕੁਝ ਸਾਲ ਪਹਿਲਾਂ ਗ੍ਰਿਫਤਾਕ ਕੀਤਾ ਸੀ। ਇਸ ਤੋਂ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।


author

Iqbalkaur

Content Editor

Related News