ਜੀਨਸ ਪਹਿਨ ਸੁਣਵਾਈ ''ਚ ਪਹੁੰਚਿਆ ਵਕੀਲ, ਗੁਹਾਟੀ ਹਾਈ ਕੋਰਟ ਨੇ ਪੁਲਸ ਬੁਲਾ ਕੇ ਕੱਢਿਆ ਬਾਹਰ

Sunday, Jan 29, 2023 - 10:39 AM (IST)

ਜੀਨਸ ਪਹਿਨ ਸੁਣਵਾਈ ''ਚ ਪਹੁੰਚਿਆ ਵਕੀਲ, ਗੁਹਾਟੀ ਹਾਈ ਕੋਰਟ ਨੇ ਪੁਲਸ ਬੁਲਾ ਕੇ ਕੱਢਿਆ ਬਾਹਰ

ਗੁਹਾਟੀ- ਗੁਹਾਟੀ ਹਾਈ ਕੋਰਟ 'ਚ ਸ਼ੁੱਕਰਵਾਰ ਨੂੰ ਅਜੀਬ ਵਾਕਿਆ ਹੋਇਆ। ਇੱਥੇ ਸੁਣਵਾਈ ਦੌਰਾਨ ਜੀਨਸ ਪਹਿਨ ਕੇ ਆਏ ਇਕ ਸੀਨੀਅਰ ਵਕੀਲ ਨੂੰ ਅਦਾਲਤ ਦੇ ਕੰਪਲੈਕਸ ’ਚੋਂ ਬਾਹਰ ਕੱਢ ਦਿੱਤਾ ਗਿਆ । ਇਸ ਤੋਂ ਇਲਾਵਾ ਮਾਮਲੇ ਦੀ ਸੁਣਵਾਈ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ।

ਜਸਟਿਸ ਕਲਿਆਣ ਰਾਏ ਸੁਰਾਣਾ ਨੇ ਐਡਵੋਕੇਟ ਬੀ. ਕੇ. ਮਹਾਜਨ ਨੂੰ ਅਦਾਲਤ ਦੇ ਕਮਰੇ 'ਚੋਂ ਬਾਹਰ ਕੱਢਣ ਲਈ ਪੁਲਸ ਨੂੰ ਬੁਲਾਇਆ ਅਤੇ ਕਿਹਾ ਕਿ ਮਾਮਲੇ ਨੂੰ ਚੀਫ਼ ਜਸਟਿਸ, ਰਜਿਸਟਰਾਰ ਜਨਰਲ ਅਤੇ ਬਾਰ ਕੌਂਸਲ ਦੇ ਧਿਆਨ 'ਚ ਲਿਆਂਦਾ ਜਾਵੇ। ਮਾਨਯੋਗ ਜੱਜ ਨੇ ਕਿਹਾ ਕਿ ਮੌਜੂਦਾ ਕੇਸ ਦੀ ਸੁਣਵਾਈ ਦੌਰਾਨ ਬੀ.ਕੇ. ਮਹਾਜਨ ਜੀਨਸ ਪੈਂਟ ਪਾ ਕੇ ਆਏ ਹਨ। ਇਹ ਠੀਕ ਨਹੀਂ ਹੈ।

ਜਸਟਿਸ ਸੁਰਾਣਾ ਨੇ ਕਿਹਾ ਕਿ ਇਸ ਮਾਮਲੇ ਨੂੰ ਅਸਾਮ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਬਾਰ ਕੌਂਸਲ ਦੇ ਧਿਆਨ 'ਚ ਵੀ ਲਿਆਂਦਾ ਜਾਵੇ। ਉਥੇ ਹੀ ਮਹਾਜਨ ਜਿਸ ਜ਼ਮਾਨਤ ਦੀ ਪਟੀਸ਼ਨ 'ਤੇ ਸੁਣਵਾਈ ਲਈ ਪੇਸ਼ ਹੋਏ ਸਨ, ਉਸ 'ਤੇ ਇਕ ਹਫ਼ਤੇ ਬਾਅਦ ਸੁਣਵਾਈ ਹੋਵੇਗੀ।


author

Tanu

Content Editor

Related News