ਫਿਲਟਰ ਪਲਾਂਟ ਤੋਂ ਲੀਕ ਹੋ ਗਈ ਗੈਸ, ਖਾਲੀ ਕਰਵਾਏ ਗਏ ਨੇੜਲੇ ਸਾਰੇ ਸਕੂਲ
Monday, Jul 22, 2024 - 04:34 PM (IST)

ਉਧਮਪੁਰ : ਜੰਮੂ-ਕਸ਼ਮੀਰ ਦੇ ਊਧਮਪੁਰ 'ਚ MES ਦੇ ਫਿਲਟਰ ਪਲਾਂਟ ਤੋਂ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸੂਚਨਾ ਮਿਲਦੇ ਹੀ ਆਸਪਾਸ ਦੇ ਸਕੂਲ ਬੰਦ ਕਰ ਦਿੱਤੇ ਗਏ ਅਤੇ ਬੱਚਿਆਂ ਨੂੰ ਉਥੋਂ ਦੂਰ ਲੈ ਜਾਇਆ ਗਿਆ। ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਲੀਕੇਜ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲੀਕ ਹੋਣ ਵਾਲੀ ਗੈਸ ਕਲੋਰੀਨ ਹੈ। ਇੰਜਨੀਅਰਿੰਗ ਟੀਮ ਲੀਕੇਜ ਨੂੰ ਠੀਕ ਕਰਨ ਵਿੱਚ ਜੁਟੀ ਹੋਈ ਹੈ।
ਘਟਨਾ ਬਾਰੇ ਫਾਇਰ ਅਤੇ ਐਮਰਜੈਂਸੀ ਵਿਭਾਗ ਦੇ ਸਹਾਇਕ ਡਾਇਰੈਕਟਰ ਸਰਵੇਸ਼ਵਰ ਲੈਂਗਰ ਨੇ ਦੱਸਿਆ ਕਿ ਕਲੋਰੀਨ ਗੈਸ ਲੀਕ ਹੋਈ ਹੈ। ਸਬੰਧਤ ਇੰਜੀਨੀਅਰਿੰਗ ਟੀਮ ਕੰਮ ਕਰ ਰਹੀ ਹੈ। ਜੇਕਰ ਕੋਈ ਕਲਾਊਡ ਬਣਦਾ ਹੈ, ਤਾਂ ਇਸ ਨਾਲ ਨਜਿੱਠਣ ਲਈ ਪਾਣੀ ਦੇ ਸਪਰੇਅ ਦੀ ਵਰਤੋਂ ਕੀਤੀ ਜਾਵੇਗੀ। ਮੌਕੇ 'ਤੇ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਜੂਦ ਹਨ। ਆਸਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਾਵਧਾਨੀ ਵਰਤੀ ਜਾ ਰਹੀ ਹੈ।