ਮਹਾਰਾਸ਼ਟਰ ''ਚ ਰਸਾਇਣ ਫੈਕਟਰੀ ''ਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ''ਚ ਹੋਈ ਪਰੇਸ਼ਾਨੀ

Friday, Jun 04, 2021 - 10:10 AM (IST)

ਮਹਾਰਾਸ਼ਟਰ ''ਚ ਰਸਾਇਣ ਫੈਕਟਰੀ ''ਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ''ਚ ਹੋਈ ਪਰੇਸ਼ਾਨੀ

ਠਾਣੇ- ਮਹਾਰਾਸ਼ਟਰ 'ਚ ਠਾਣੇ ਜ਼ਿਲ੍ਹੇ ਦੇ ਬਦਲਾਪੁਰ 'ਚ ਇਕ ਰਸਾਇਣ ਫੈਕਟਰੀ 'ਚ ਗੈਸ ਦਾ ਰਿਸਾਅ ਹੋਣ ਨਾਲ ਉਸ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੁਝ ਘੰਟਿਆਂ ਤੱਕ ਸਾਹ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਵੀਰਵਾਰ ਦੇਰ ਰਾਤ ਹੋਈ ਅਤੇ ਇਕ ਘੰਟੇ ਅੰਦਰ ਹੀ ਰਿਸਾਅ ਬੰਦ ਕਰ ਦਿੱਤਾ ਗਿਆ। ਠਾਣੇ ਮਹਾਨਗਰਪਾਲਿਕਾ ਦੀ ਖੇਤਰੀ ਆਫ਼ਤ ਪ੍ਰਬੰਧਨ ਬਰਾਂਚ ਦੇ ਮੁੱਖੀ ਸੰਤੋਸ਼ ਕਦਮ ਨੇ ਕਿਹਾ,''ਬਦਲਾਪੁਰ ਦੀ ਸ਼ਿਰਗਾਂਵ ਐੱਮ.ਆਈ.ਡੀ.ਸੀ. 'ਚ ਫੈਕਟਰੀ 'ਚ ਰਾਤ ਕਰੀਬ 10.22 ਵਜੇ ਗੈਸ ਰਿਸਾਅ ਦੀ ਸੂਚਨਾ ਮਿਲੀ। ਸਲਫਿਊਰਿਕ ਐਸਿਡ ਅਤੇ ਬੇਂਜਿਲ ਐਸਿਡ ਦੇ ਜ਼ਿਆਦਾ ਗਰਮ ਹੋਣ ਨਾਲ ਰਸਾਇਣਿਕ ਪ੍ਰਤੀਕਿਰਿਆ ਕਾਰਨ ਇਹ ਘਟਨਾ ਹੋਈ।''

ਉਨ੍ਹਾਂ ਦੱਸਿਆ,''ਇਸ ਦੇ ਨਤੀਜੇ ਵਜੋਂ ਫੈਕਟਰੀ ਦੇ ਨੇੜੇ-ਤੇੜੇ ਤਿੰਨ ਕਿਲੋਮੀਟਰ ਦੇ ਇਲਾਕੇ 'ਚ ਰਹਿ ਰਹੇ ਵਾਸੀਆਂ ਨੇ ਕੁਝ ਘੰਟਿਆਂ ਤੱਕ ਸਾਹ ਲੈਣ 'ਚ ਪਰੇਸ਼ਾਨੀ ਅਤੇ ਅੱਖਾਂ 'ਚ ਜਲਨ ਦੀ ਸ਼ਿਕਾਇਤ ਕੀਤੀ।'' ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਬਦਲਾਪੁਰ ਨਗਰ ਪ੍ਰੀਸ਼ਦ ਤੋਂ ਫਾਇਰ ਬ੍ਰਿਗੇਡ ਦੀਆਂ 2 ਹੋਰ ਸ਼ਿਰਗਾਂਵ ਐੱਮ.ਆਈ.ਡੀ.ਸੀ. ਤੋਂ ਇਕ ਗੱਡੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੀ ਅਤੇ ਰਿਸਾਅ ਨੂੰ ਠੀਕ ਕੀਤਾ। ਕਦਮ ਨੇ ਦੱਸਿਆ  ਕਿ ਰਾਤ ਕਰੀਬ 11.30 ਵਜੇ ਹਾਲਾਤ ਕਾਬੂ ਕਰ ਲਏ ਗਏ। ਇਸ ਘਟਨਾ ਨਾਲ ਕਿਸੇ ਨੂੰ ਵੀ ਕੋਈ ਖ਼ਾਸ ਨੁਕਸਾਨ ਨਹੀਂ ਪਹੁੰਚਿਆ ਹੈ।


author

DIsha

Content Editor

Related News