ਰਸੋਈ ਘਰ ''ਚ ਫੱਟਿਆ ਗੈਸ ਸਿਲੰਡਰ, ਹੋਇਆ 2 ਲੱਖ ਦਾ ਨੁਕਸਾਨ

Monday, Jun 12, 2017 - 11:31 AM (IST)

ਰਸੋਈ ਘਰ ''ਚ ਫੱਟਿਆ ਗੈਸ ਸਿਲੰਡਰ, ਹੋਇਆ 2 ਲੱਖ ਦਾ ਨੁਕਸਾਨ

ਭੋਰੰਜ—ਉੱਪ ਮੰਡਲ ਦੇ ਕਸਬੇ ਭੋਰੰਜ ਉਪਰਲਾ 'ਚ ਇਕ ਗੈਸ ਸਿਲੰਡਰ ਦੇ ਫੱਟਣ ਨਾਲ ਦਹਿਸ਼ਤ ਫੈਲ ਗਈ। ਗੈਸ ਸਿਲੰਡਰ ਦੇ ਫੱਟਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਗੈਸ ਸਿਲੰਡਰ ਦੇ ਫੱਟਣ ਨਾਲ ਰਸੋਈ ਘਰ ਦੀਆਂ ਛੱਤਾਂ ਅਤੇ ਦੀਵਾਰਾਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ। ਪੀੜਤ ਆਸ਼ੋਕ ਕੁਮਾਰ ਪੁੱਤਰ ਬਲੀ ਰਾਮ ਨਿਵਾਸੀ ਭੋਰੰਜ ਉਪਰਲਾ ਨਜ਼ਦੀਕ ਲਘੂ ਸਕੱਤਰੇਤ ਨੇ ਦੱਸਿਆ ਕਿ ਉਹ ਕਰੀਬ 8 ਵਜੇ ਮਕਾਨ ਦੇ ਨਾਲ ਬਣਾਏ ਗਏ ਰਸੋਈ ਘਰ 'ਚ ਜਿਵੇਂ ਹੀ ਖਾਣਾ ਬਣਾਉਣ ਦੇ ਲਈ ਗੈਸ ਜਲਾਉਣ ਲੱਗਾ ਕਿ ਅਚਾਨਕ ਗੈਸ ਸਿਲੰਡਰ ਨੇ ਅੱਗ ਫੜ੍ਹ ਲਈ। ਅੱਗ ਦੇਖ ਕੇ ਉਨ੍ਹਾਂ ਨੇ ਰੋਲਾ ਪਾਇਆ, ਉਹ ਪਰਿਵਾਰ ਦੇ ਸਾਰੇ ਮੈਂਬਰਾਂ ਸਮੇਤ ਦੂਰ ਭੱਜ ਗਏ ਅਤੇ ਕੁਝ ਹੀ ਪਲਾਂ 'ਚ ਰਸੋਈ ਘਰ 'ਚ ਰੱਖਿਆ ਸਿਲੰਡਰ ਫੱਟ ਗਿਆ ਅਤੇ ਉਨ੍ਹਾਂ ਦੇ ਰਸੋਈ ਘਰ ਦਾ ਸਾਰਾ ਸਮਾਨ ਅਤੇ ਛੱਤ ਜ਼ੋਰ ਦੇ ਧਮਾਕੇ 'ਚ ਉੱਡ ਗਈ।

PunjabKesariਗੈਸ ਸਿਲੰਡਰ ਦੇ ਫੱਟਣ ਦੀ ਆਵਾਜ਼ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ ਤੱਕ ਲੋਕਾਂ ਨੇ ਸੁਣੀ ਅਤੇ ਮੌਕੇ 'ਤੇ ਆ ਪਹੁੰਚੇ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਥਾਣਾ ਭੋਰੰਜ ਅਤੇ ਫਾਇਰ ਬ੍ਰਿਗੇਡ ਹਮੀਰਪੁਰ ਨੂੰ ਦਿੱਤੀ, ਜਿਸ ਦੇ ਬਾਅਦ ਭੋਰੰਜ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਆਸ਼ੋਕ ਕੁਮਾਰ ਦੇ ਮੁਤਾਬਕ ਹਾਦਸੇ 'ਚ ਉਨ੍ਹਾਂ ਦਾ ਕਰੀਬ 2 ਲੱਖ ਦਾ ਨੁਕਸਾਨ ਹੋਇਆ ਹੈ। ਭੋਰੰਜ ਥਾਣੇ ਦੇ ਐਸ.ਐਚ.ਓ. ਸੀ.ਆਰ. ਚੌਧਰੀ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

PunjabKesari


Related News