ਸਿਲੰਡਰ ਫੱਟਣ ਨਾਲ ਭੜਕੀ ਅੱਗ, ਵੱਡਾ ਹਾਦਸਾ ਹੋਣ ਤੋਂ ਟਲਿਆ

10/14/2017 2:34:25 PM

ਬੈਜਨਾਥ— ਬੈਜਨਾਥ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਕਿਰਾਏ 'ਤੇ ਰਹਿ ਰਹੇ ਗੜਵਾਲੀ ਪੰਡਿਤ ਦੀ ਦੁਕਾਨ 'ਚ ਰੱਖੇ ਗੈਸ ਸਿਲੰਡਰ ਨਾਲ ਅੱਗ ਲੱਗੀ ਗਈ। ਸਿਲੰਡਰ ਨਾਲ ਅੱਗ ਲੱਗਣ 'ਤੇ ਦੁਕਾਨ 'ਚ ਰੱਖਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 7 ਵਜੇ ਜਦੋਂ ਵਿਅਕਤੀ ਵੱਲੋ ਗੈਸ ਚੂਲੇ ਚਲਾਇਆ ਗਿਆ ਤਾਂ ਗੈਸ ਦੀ ਪਾਈਪ ਚੋਂ ਅੱਗ ਨਿਕਲੀ, ਜਿਸ ਕਾਰਨ ਦੁਕਾਨ ਅਤੇ ਆਲੇ-ਦੁਆਲੇ ਦੇ ਮਕਾਨਾਂ 'ਚ ਅਫੜਾ-ਦਫੜੀ ਮਚ ਗਈ। ਅਜਿਹੇ 'ਚ ਲੋਕ ਇਕੱਠੇ ਹੋ ਗਏ ਅਤੇ ਸਿਲੰਡਰ ਦੀ ਪਾਈਪ ਤੋੜ ਕੇ ਸਿਲੰਡਰ ਨੂੰ ਬਾਹਰ ਸੁੱਟ ਦਿੱਤਾ ਗਿਆ। ਜਿਸ ਕਾਰਨ ਵੱਡਾ ਹਾਦਸਾ ਟੱਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦਲ ਅਤੇ ਅੱਗ ਵਿਭਾਗ ਦੇ ਲੋਕ ਵੀ ਮੌਕੇ 'ਤੇ ਪਹੁੰਚੇ ਪਰ ਜਦੋਂ ਤੱਕ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਵਪਾਰ ਮੰਡਲ ਦੇ ਪ੍ਰਧਾਨ ਮੁਲਖ ਰਾਜ ਮਹਿਤਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਤੁਰੰਤ ਰਾਹਤ ਦਿੱਤੀ ਜਾਵੇ।


Related News