ਦਰਦਨਾਕ ਹਾਦਸਾ; ਮੇਲੇ ''ਚ ਗੈਸ ਬੈਲੂਨ ਸਿਲੰਡਰ ਫਟਿਆ, 4 ਦੀ ਮੌਤ, ਪਿਆ ਚੀਕ-ਚਿਹਾੜਾ

Monday, Feb 13, 2023 - 01:27 PM (IST)

ਦਰਦਨਾਕ ਹਾਦਸਾ; ਮੇਲੇ ''ਚ ਗੈਸ ਬੈਲੂਨ ਸਿਲੰਡਰ ਫਟਿਆ, 4 ਦੀ ਮੌਤ, ਪਿਆ ਚੀਕ-ਚਿਹਾੜਾ

ਬਰੂਈਪੁਰ- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ 'ਚ ਇਕ ਪਿੰਡ ਦੇ ਮੇਲੇ 'ਚ ਗੈਸ ਬੈਲੂਨ ਸਿਲੰਡਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਘਟਨਾ ਜੋਯਨਗਰ ਥਾਣਾ ਖੇਤਰ ਦੇ ਬੰਤਰਾ ਪਿੰਡ 'ਚ ਐਤਵਾਰ ਰਾਤ 10 ਵਜ ਕੇ 10 ਮਿੰਟ 'ਤੇ ਵਾਪਰੀ। ਇਸ ਘਟਨਾ ਮਗਰੋਂ ਮੇਲੇ 'ਚ ਚੀਕ-ਚਿਹਾੜਾ ਪੈ ਗਿਆ। 

PunjabKesari

ਪੁਲਸ ਨੇ ਦੱਸਿਆ ਕਿ ਗੁਬਾਰਾ ਵਿਕ੍ਰੇਤਾ ਵਲੋਂ ਗੁਬਾਰੇ ਭਰਨ ਲਈ ਗੈਸ ਬੈਲੂਨ ਸਿਲੰਡਰ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਉਸ ਸਮੇਂ ਇਹ ਹਾਦਸਾ ਵਾਪਰਿਆ। ਪੁਲਸ ਮੁਤਾਬਕ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਪਛਾਣ ਸਾਹਿਨ ਮੋਲਾ (13), ਕੁਤੁਬੁਦੀਨ ਮਿਸਤਰੀ (35), ਅਬੀਰ ਗਾਜੀ (8) ਅਤੇ ਗੁਬਾਰਾ ਵਿਕ੍ਰੇਤਾ ਮੁਚੀਰਾਮ ਮੰਡਲ (35) ਦੇ ਰੂਪ ਵਿਚ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਬਰੂਈਪੁਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 


author

Tanu

Content Editor

Related News