ਸਟੇਡੀਅਮ ਦੇ ਬਾਹਰ ਗੈਸ ਏਜੰਸੀ ਸੰਚਾਲਕ ਦਾ ਸ਼ਰੇਆਮ ਗੋਲ਼ੀ ਮਾਰ ਕੇ ਕਤਲ ! ਦਹਿਲ ਗਿਆ ਦੇਹਰਾਦੂਨ

Wednesday, Feb 11, 2026 - 03:30 PM (IST)

ਸਟੇਡੀਅਮ ਦੇ ਬਾਹਰ ਗੈਸ ਏਜੰਸੀ ਸੰਚਾਲਕ ਦਾ ਸ਼ਰੇਆਮ ਗੋਲ਼ੀ ਮਾਰ ਕੇ ਕਤਲ ! ਦਹਿਲ ਗਿਆ ਦੇਹਰਾਦੂਨ

ਦੇਹਰਾਦੂਨ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਸਥਿਤ ਪਰੇਡ ਗਰਾਊਂਡ ਸਟੇਡੀਅਮ ਦੇ ਬਾਹਰ ਬੁੱਧਵਾਰ ਸਵੇਰੇ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ 2 ਅਣਪਛਾਤੇ ਸਕੂਟੀ ਸਵਾਰ ਹਮਲਾਵਰਾਂ ਨੇ ਇਕ ਗੈਸ ਏਜੰਸੀ ਦੇ ਸੰਚਾਲਕ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 40 ਸਾਲਾ ਅਰਜੁਨ ਸ਼ਰਮਾ ਵਜੋਂ ਹੋਈ ਹੈ, ਜੋ ਜੀ.ਐੱਮ.ਐੱਸ. ਰੋਡ 'ਤੇ 'ਅਮਰ ਦੀਪ' ਨਾਮ ਦੀ ਭਾਰਤ ਗੈਸ ਏਜੰਸੀ ਚਲਾਉਂਦਾ ਸੀ। ਪੁਲਸ ਸੂਤਰਾਂ ਅਨੁਸਾਰ, ਅਰਜੁਨ ਸ਼ਰਮਾ ਰੋਜ਼ਾਨਾ ਦੀ ਤਰ੍ਹਾਂ ਸਟੇਡੀਅਮ 'ਚ ਟੇਬਲ ਟੈਨਿਸ ਖੇਡਣ ਆਇਆ ਸੀ। ਸਵੇਰੇ ਕਰੀਬ 9 ਵਜੇ ਜਦੋਂ ਉਹ ਖੇਡ ਖਤਮ ਕਰਕੇ ਸਟੇਡੀਅਮ ਦੇ ਬਾਹਰ ਖੜ੍ਹੀ ਆਪਣੀ ਕਾਰ 'ਚ ਬੈਠਣ ਜਾ ਰਿਹਾ ਸੀ, ਤਾਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਰੇਹੜੀ-ਫੜ੍ਹੀ ਵਾਲਿਆਂ ਨੇ ਖੂਨ ਨਾਲ ਲੱਥਪੱਥ ਅਰਜੁਨ ਨੂੰ ਤੁਰੰਤ ਐਂਬੂਲੈਂਸ ਰਾਹੀਂ ਦੂਨ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਦੀ ਖਬਰ ਮਿਲਦਿਆਂ ਹੀ ਸੀਨੀਅਰ ਪੁਲਿਸ ਕਪਤਾਨ (SSP) ਅਜੇ ਸਿੰਘ ਅਤੇ ਡਾਲਨਵਾਲਾ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸ਼ਹਿਰ ਦੇ ਸਾਰੇ ਮੁੱਖ ਰਸਤਿਆਂ 'ਤੇ ਨਾਕਾਬੰਦੀ ਕਰ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ।

15 ਦਿਨਾਂ 'ਚ ਕਤਲ ਦੀ ਚੌਥੀ ਵਾਰਦਾਤ

ਸ਼ਹਿਰ ਦੇ ਵਿਚਕਾਰ ਹੋਈ ਇਸ ਕਤਲ ਨੇ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਪਿਛਲੇ 15 ਦਿਨਾਂ 'ਚ ਜ਼ਿਲ੍ਹੇ 'ਚ ਕਤਲ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਵਿਕਾਸਨਗਰ 'ਚ ਇਕ ਵਿਦਿਆਰਥਣ, 31 ਜਨਵਰੀ ਨੂੰ ਰਿਸ਼ੀਕੇਸ਼ 'ਚ ਇਕ ਔਰਤ ਦਾ ਗੋਲੀ ਮਾਰ ਕੇ ਕਤਲ ਅਤੇ 2 ਫਰਵਰੀ ਨੂੰ ਦੇਹਰਾਦੂਨ 'ਚ ਹੀ ਇਕ ਮੁਟਿਆਰ ਦਾ ਗਲਾ ਰੇਤ ਕੇ ਕਤਲ ਕਰਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤਾਜ਼ਾ ਵਾਰਦਾਤ ਤੋਂ ਬਾਅਦ ਪੂਰੇ ਸ਼ਹਿਰ 'ਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News